ਸਰਹਿੰਦ: ਬੀਤੀ ਰਾਤ ਪਿੰਡ ਖਰੋੜੀ ਦੀ ਟਿਵਾਣਾ ਫੀਡ ਫੈਕਟਰੀ ‘ਚ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਨਾਈਟ ਸ਼ਿਫਟ ‘ਚ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਏ।



ਜ਼ਖ਼ਮੀਆਂ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ। ਇਹ ਧਮਾਕਾ ਭੱਟੀ ‘ਚ ਬਲਾਸਟ ਕਰਕੇ ਹੋਇਆ। ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ‘ਚ ਲੱਗੀ ਹੋਈ ਹੈ।