ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਅੱਜ ਪੂਰੀ ਤਰ੍ਹਾਂ ਅਲਰਟ ਰਹੀ। ਮੰਗਲਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਾਈਕੋਰਟ ਤੇ ਸਕੱਤਰੇਤ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਪੱਤਰ ਭੇਜਿਆ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ।
ਪੁਲਿਸ ਨੇ ਇੱਥੇ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਿਸ ਤਹਿਤ ਪੁਲਿਸ ਦੇ ਜਵਾਨ, ਘੋੜ ਸਵਾਰ ਪੁਲਿਸ ਤੇ ਅਪਰੇਸ਼ਨ ਸੈੱਲ ਦੇ ਕਮਾਂਡੋ ਤਾਇਨਾਤ ਕੀਤੇ ਗਏ। ਪੁਲਿਸ ਸੂਤਰਾਂ ਅਨੁਸਾਰ ਕਿਸੇ ਵਿਅਕਤੀ ਨੇ ਰਜਿਸਟਰਡ ਪੱਤਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਨੂੰ ਲਿਖਿਆ ਹੈ। ਇਸ ਪੱਤਰ ਵਿੱਚ ਪੰਜਾਬੀ ਦੇ ਸ਼ਬਦ ਅੰਗਰੇਜ਼ੀ ਵਿੱਚ ਲਿਖੇ ਗਏ ਹਨ।
ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਸਮੇਂ ਇੱਕ ਜੇਲ੍ਹ ਵਿੱਚ ਬੰਦ ਸੀ ਤੇ ਉੱਥੇ ਉਸ ਨੂੰ ਇੱਕ ਵਿਅਕਤੀ ਮਿਲਿਆ ਸੀ। ਉਸ ਵਿਅਕਤੀ ਨੇ ਕਿਹਾ ਸੀ ਕਿ ਜੇ ਉਹ ਜੇਲ੍ਹ ਵਿੱਚੋਂ ਬਾਹਰ ਜਾ ਕੇ ਉਸ ਲਈ ਕੰਮ ਕਰੇਗਾ ਤਾਂ ਉਸ ਨੂੰ ਪੈਸੇ ਨਾਲ ਮਾਲਾ-ਮਾਲ ਕਰ ਦਿੱਤਾ ਜਾਵੇਗਾ। ਇਸ ਵਿਅਕਤੀ ਨੇ ਅੱਗੇ ਲਿਖਿਆ ਹੈ ਕਿ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ 8 ਅਕਤੂਬਰ ਨੂੰ ਉਸ ਨੂੰ ਦੋ ਅਣਪਛਾਤੇ ਵਿਅਕਤੀ ਮਿਲੇ, ਜਿਨ੍ਹਾਂ ਦੇ ਨਾਮ ਸੁਲੇਮਾਨ ਤੇ ਹਮੀਦ ਸਨ।
ਉਸ ਨੇ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਉਸ ਨੂੰ ਸੰਗਰੂਰ ਲੈ ਗਏ, ਜਿੱਥੇ ਉਹ ਕੁਝ ਵਿਅਕਤੀਆਂ ਨੂੰ ਮਿਲੇ ਸਨ। ਉਸ ਨੇ ਅੱਗੇ ਲਿਖਿਆ ਹੈ ਕਿ ਫਿਰ ਉਹ ਦੋਵੇਂ ਵਿਅਕਤੀ ਉਸ ਨੂੰ 10 ਅਕਤੂਬਰ ਨੂੰ ਚੰਡੀਗੜ੍ਹ ਲੈ ਆਏ ਸਨ। ਉਸ ਨੇ ਲਿਖਿਆ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ 16 ਅਕਤੂਬਰ ਨੂੰ ਹਾਈ ਕੋਰਟ ਤੇ ਸਕੱਤਰੇਤ ਦੀਆਂ ਇਮਾਰਤਾਂ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਣਾਈ ਹੈ।
ਇਹ ਵਿਅਕਤੀ ਅੱਗੇ ਲਿਖਦਾ ਹੈ ਕਿ ਉਸ ਨੂੰ ਆਪਣੇ ਦੇਸ਼ ਨਾਲ ਬੜਾ ਪਿਆਰ ਹੈ, ਜਿਸ ਕਾਰਨ ਉਹ ਅਜਿਹੀ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਹ ਪੱਤਰ ਲਿਖ ਰਿਹਾ ਹੈ ਤਾਂ ਜੋ ਸਬੰਧਤ ਪ੍ਰਸ਼ਾਸਨ ਨੂੰ ਅਲਰਟ ਕੀਤਾ ਜਾ ਸਕੇ। ਰਜਿਸਟਰਾਰ ਵੱਲੋਂ ਇਹ ਪੱਤਰ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰਦਿਆਂ ਹੀ ਸਥਾਨਕ ਪੁਲਿਸ ਅਲਰਟ ਹੋ ਗਈ ਹੈ।
ਹਾਈਕੋਰਟ ਤੇ ਸੈਕਟੀਰੇਟ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ, ਪੁਲਿਸ ਰਹੀ ਅਲਰਟ
ਏਬੀਪੀ ਸਾਂਝਾ
Updated at:
16 Oct 2019 02:08 PM (IST)
ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਅੱਜ ਪੂਰੀ ਤਰ੍ਹਾਂ ਅਲਰਟ ਰਹੀ। ਮੰਗਲਵਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਾਈਕੋਰਟ ਤੇ ਸਕੱਤਰੇਤ 16 ਅਕਤੂਬਰ ਨੂੰ ਬੰਬਾਂ ਨਾਲ ਉਡਾਉਣ ਦੀ ਯੋਜਨਾ ਬਾਰੇ ਪੱਤਰ ਭੇਜਿਆ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਤੇ ਦੋਵਾਂ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ।
- - - - - - - - - Advertisement - - - - - - - - -