ਖੰਨਾ: ਖੰਨਾ ਦੇ ਪਿੰਡ ਮਾਜਰੀ ਰਸੂਲੜਾ ਵਿਖੇ ਦੋ ਧਿਰਾਂ 'ਚ ਹੋਈ ਖੂਨੀ ਝੜਪ ਦੌਰਾਨ ਇੱਕ ਨੌਜਵਾਨ ਨੇ ਪੰਜ ਲੋਕਾਂ ਉਪਰ ਗੱਡੀ ਚੜ੍ਹਾ ਦਿੱਤੀ। ਜਿਸ ਨਾਲ 2 ਔਰਤਾਂ ਸਮੇਤ 4 ਲੋਕ ਗੰਭੀਰ ਜਖ਼ਮੀ ਹੋ ਗਏ। ਇਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਉਣਾ ਪਿਆ। ਉਥੇ ਹੀ ਗੁੱਸੇ 'ਚ ਆਏ ਲੋਕਾਂ ਨੇ ਇੱਟਾਂ ਪੱਥਰਾਂ ਦੇ ਨਾਲ ਗੱਡੀ ਭੰਨ ਦਿੱਤੀ ਅਤੇ ਤੇਜਧਾਰ ਹਥਿਆਰ ਨਾਲ ਕਾਰ ਚਲਾਉਣ ਵਾਲੇ ਨੌਜਵਾਨ ਨੂੰ ਜਖ਼ਮੀ ਕਰ ਦਿੱਤਾ। ਇਸ ਝੜਪ 'ਚ ਦੋਵੇਂ ਧਿਰਾਂ ਦੇ 7 ਵਿਅਕਤੀ ਜਖ਼ਮੀ ਹੋਈ।ਪੁਲਿਸ ਨੇ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਨਰਿੰਦਰ ਸਿੰਘ ਨੇ 5 ਲੋਕਾਂ ਉਪਰ ਕਾਰ ਚੜ੍ਹਾ ਦਿੱਤੀ। ਜਿਸ ਤੋਂ ਬਾਅਦ ਲੜਾਈ ਵਧੀ ਅਤੇ ਗੁੱਸੇ 'ਚ ਆਏ ਲੋਕਾਂ ਨੇ ਕਾਰ ਭੰਨ ਦਿੱਤੀ। ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖਲ ਨਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਘਰ ਮਿਸਤਰੀ ਲੱਗੇ ਹੋਏ ਸੀ ਤਾਂ ਉਹ ਕੰਮ ਖਤਮ ਕਰਕੇ ਅੰਦਰ ਆਏ ਸੀ ਇਸ ਦੌਰਾਨ ਬਾਹਰ ਕੁੱਝ ਲੋਕ ਗਾਲ੍ਹਾਂ ਕੱਢਣ ਲੱਗੇ। ਘਰ ਆ ਕੇ ਉਹਨਾਂ ਉਪਰ ਹਮਲਾ ਕੀਤਾ ਗਿਆ। ਉਸਦੇ ਕੰਨ ਉਪਰ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਸਦੀ ਮਾਂ ਨੂੰ ਵੀ ਜਖ਼ਮੀ ਕੀਤਾ ਗਿਆ। ਹੋਰ ਜਖ਼ਮੀਆਂ ਨੇ ਕਿਹਾ ਕਿ ਨਰਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਗੱਡੀ ਚੜ੍ਹਾਈ।
ਇਸ ਪੂਰੇ ਮਾਮਲੇ 'ਚ ਖੰਨਾ ਪੁਲਿਸ ਨੇ ਤਾਰਾ ਸਿੰਘ ਦੇ ਬਿਆਨਾਂ ਉਪਰ ਕਾਰ ਚਲਾ ਰਹੇ ਨਰਿੰਦਰ ਸਿੰਘ ਸਮੇਤ ਕੁੱਲ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ। ਡੀਐਸਪੀ ਵਿਲੀਅਮ ਜੈਜੀ ਨੇ ਕਿਹਾ ਕਿ ਦੇਰ ਰਾਤ ਢਾਈ ਵਜੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਅਤੇ ਕਾਰ ਨੂੰ ਕਬਜੇ 'ਚ ਲੈ ਲਿਆ ਸੀ। ਜ਼ਖਮੀ ਤਾਰਾ ਸਿੰਘ ਦੇ ਬਿਆਨਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ