Raid on Omaxe : ਲੁਧਿਆਣਾ ਤੋਂ ਖਬਰ ਸਾਹਮਣੇ ਆਈ ਹੈ ਕਿ ਓਮੈਕਸ ਰੈਜ਼ੀਡੈਂਸੀ ਵਿੱਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਪੂਰੇ ਭਾਰਤ ਵਿਚ ਓਮੈਕਸ ਗਰੁੱਪ ਦੇ ਟਿਕਾਣਿਆਂ ਉਪਰ ਰੇਡ ਕੀਤੀ ਜਾ ਰਹੀ ਹੈ। ਰੇਡ ਕਰਮਚਾਰੀਆਂ ਨਾਲ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਹੈ। ਵਿਭਾਗ ਦੇ ਅਧਿਕਾਰੀਆਂ ਵਲੋਂ ਕੁੱਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਤੜਕਸਾਰ ਇਹ ਛਾਪੇਮਾਰੀ ਕੀਤੀ ਗਈ ਹੈ। ਦਸਤਾਵੇਜ਼ਾਂ ਅਤੇ ਹੋਰ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਓਮੈਕਸ ਰੈਜੀਡੈਂਸ ਫਲੈਟ ਸਥਿਤ ਹੈ ਜਿਸ 'ਤੇ ਸਵੇਰੇ ਤੋਂ ਪੁਲਿਸ ਦੀ ਨਿਗਰਾਨੀ 'ਚ ਇਹ ਰੇਡ ਚੱਲ ਰਹੀ ਹੈ ।
Breaking News: ਲੁਧਿਆਣਾ ਓਮੈਕਸ ਰੈਜ਼ੀਡੈਂਸੀ ਵਿੱਚ ਇਨਕਮ ਟੈਕਸ ਨੇ ਮਾਰਿਆ ਛਾਪਾ
abp sanjha
Updated at:
14 Mar 2022 11:50 AM (IST)
Edited By: sanjhadigital
Raid on Omaxe : ਲੁਧਿਆਣਾ ਓਮੈਕਸ ਰੈਜ਼ੀਡੈਂਸੀ ਵਿੱਚ ਹੋਈ ਇਨਕਮ ਟੈਕਸ ਵਿਭਾਗ ਦੀ ਰੇਡ । ਸੂਤਰਾਂ ਮੁਤਾਬਕ ਪੂਰੇ ਭਾਰਤ ਵਿਚ ਓਮੈਕਸ ਗਰੁੱਪ ਦੇ ਟਿਕਾਣਿਆਂ ਉਪਰ ਹੋਈ ਹੈ ਰੇਡ ।
raid_2