ਚੰਡੀਗੜ੍ਹ: ਪੰਜਾਬ ਵਿਧਾਨ ਸਭਾ (Punjab Vidhan Sabha Election) ਚੋਣਾਂ ਵਿੱਚ ਵੱਡੀ ਹਾਰ ਮਗਰੋਂ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਵਿਧਾਨ ਸਭਾ ਚੋਣਾਂ 2022 'ਚ ਮਿਲੀ ਬੇਹੱਦ ਸ਼ਰਮਨਾਕ ਹਾਰ ਨੇ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ।ਅਕਾਲੀ ਦਲ ਨੂੰ 117 ਵਿੱਚੋਂ ਸਿਰਫ਼ 3 ਸੀਟਾਂ ਹੀ ਜੁੜੀਆਂ, ਜਦਕਿ ਆਮ ਆਦਮੀ ਪਾਰਟੀ (Aam Aadmi Party) ਨੇ 92 ਸੀਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। 


ਸੁਖਬੀਰ ਬਾਦਲ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਵੀ ਇਹ ਚੋਣ ਹਾਰ ਗਏ।ਸੁਖਬੀਰ ਬਾਦਲ ਨੂੰ ਜਲਾਲਾਬਾਦ (Jalalabad) ਸੀਟ ਤੋਂ 60525 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਕੰਮਬੋਝ (Jagdeep Kamboj) ਨੂੰ 91455 ਵੋਟ ਮਿਲੇ।ਉਧਰ ਲੰਬੀ (Lambi) ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ 54917 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ।


ਜਿਸਦੇ ਚੱਲਦੇ ਸੁਖਬੀਰ ਬਾਦਲ ਅੱਜ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।


ਅੱਜ ਪਾਰਟੀ ਦਫ਼ਤਰ 'ਚ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਭਾਵੇਂ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ 'ਚ ਖੁਦ ਹਾਰਨ ਅਤੇ ਪਾਰਟੀ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਚੁੱਕੇ ਹਨ ਪਰ ਪਾਰਟੀ ' ਚ ਉੱਠ ਰਹੀਆਂ ਸੁਰਾਂ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਆਪਣਾ ਅਸਤੀਫਾ ਦੇਣਾ ਹੀ ਬਿਹਤਰ ਸਮਝਣਗੇ।


ਬਾਕੀ ਚੋਣਾਂ 'ਚ ਜਿਸ ਤਰੀਕੇ ਦੇ ਅਹੁਦੇਦਾਰੀਆਂ ਵੰਡੀਆਂ ਗਈਆਂ ਨੇ ਉਨ੍ਹਾਂ 'ਤੇ ਵੀ ਕੈਂਚੀ ਚੱਲਣ ਦੀ ਚਰਚਾ ਹੈ।ਜੋ ਕਿਸੇ ਵੇਲੇ ਵੀ ਅੱਜ ਹੋ ਸਕਦੀ ਹੈ ਤਾਂ ਜੋ ਨਵੇਂ ਸਿਰੇ ਤੋਂ ਢਾਂਚਾ ਬਣਾ ਕੇ ਪਾਰਟੀ ' ਚ ਨਵੀਂ ਰੂਹ ਫੂਕੀ ਜਾ ਸਕੇ।


ਉਧਰ ਭਗਵੰਤ ਮਾਨ ਚੋਣ ਜਿੱਤਣ ਮਗਰੋਂ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁਕੱਣਗੇ।ਭਗਵੰਤ ਮਾਨ ਇਸ ਤੋਂ ਪਹਿਲਾਂ ਅੱਜ ਦਿੱਲੀ ਪਹੁੰਚ ਕੇ MP ਅਹੁਦੇ ਤੋਂ ਅਸਤੀਫਾ ਦੇਣਗੇ।