ਆਨੰਦਪੁਰ ਸਾਹਿਬ: ਸਤਲੁਜ ਦੀ ਹੜ੍ਹ ‘ਚ ਨੂਰਪੁਰ ਬੇਦੀ ਅਤੇ ਆਨੰਦਪੁਰ ਸਾਹਿਬ ਨੂੰ ਜੋੜਣ ਵਾਲੇ ਪੁਲ ਨੂੰ ਆਪਣੀ ਚਪੇਟ ‘ਚ ਲੈ ਲਿਆ। ਪੁਲ ਦਾ ਇੱਕ ਹਿੱਸਾ ਪਾਣੀ ‘ਚ ਹੜ੍ਹ ਗਿਆ। ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਦੇ ਪਿੰਡਾਂ ‘ਚ ਇਹ ਪੁਲ ਕਰੀਬ 22 ਕਿਮੀ ਦਾ ਸਫਰ ਪੂਰਾ ਕਰਦਾ ਹੈ। ਪੁਲਾਂ ਵਾਲੇ ਬਾਬਾ ਲਾਭ ਸਿੰਘ ਵੱਲੋਂ ਇਹ ਪੁਲ ਬਣਾਇਆ ਗਿਆ ਸੀ।

ਕਈ ਪਿੰਡਾਂ ਨੂੰ ਸੁਵਿਧਾ ਦੇਣ ਵਾਲਾ ਇਹ ਪੁਲ ਪੀਡਬਲੂਡੀ ਰਾਹੀਂ ਮੁਰਮੰਤ ਹੇਠ ਹੈ। ਆਨੰਦਪੁਰ ਸਾਹਿਬ ਦੇ ਪਿੰਡ ਬੁਰਜ ਵਾਸਿਆਂ ਦਾ ਕਹਿਣਾ ਹੈ ਕਿ ਪੁਲ ਇੱਕ ਬਹੁਤ ਵੱਡੀ ਸੁਵਿਧਾ ਸੀ, ਜੋ ਪਿਛਲੇ ਪੰਜ ਦਿਨਾਂ ਤੋਂ ਟੁੱਟਣ ਕਰਕੇ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬੁਰਜਵਾਸਿਆਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਪੰਜ-ਪੰਜ ਫੁੱਟ ਘਰਾਂ ‘ਚ ਵੜ੍ਹ ਗਿਆ ਅਤੇ ਪਾਣੀ ਉੱਤਰਣ ਤੋਂ ਬਾਅਦ ਸਰਕਾਰ ਨੇ ਮਦਦ ਦਿੱਤੀ ਤਾਂ ਹੈ ਪਰ ਕੁਝ ਖਾਸ ਨਹੀ।

ਪਿੰਡਵਾਸੀਆਂ ਦਾ ਕਹਿਣਾ ਹੈ ਕਿ ਆਨੰਦਪੁਰ ਸਾਹਿਬ ‘ਚ ਇੱਕ ਦਫਤਰ ਬਣਾਇਆ ਗਿਆ ਹੈ ਜਿੱਥੇ ਰਾਸ਼ਨ ਅਤੇ ਕੱਪੜਿਆਂ ਦੇ ਨਲਾ ਦਵਾਈਆਂ ਰਖੀਆਂ ਗਈਆਂ ਹਨ। ਪਰ ਪਿੰਡਵਾਸੀਆਂ ਨੂੰ ਆਉਣ ਜਾਣ ‘ਚ ਦਿੱਕਤ ਹੋ ਰਹੀ ਹੈ ਜਿਸ ਨਾਲ ਉਹ ਰਾਸ਼ਨ ਅਤੇ ਕਪੜਿਆਂ ਵੱਲੋਂ ਤੰਗ ਹਨ।