ਸਾਬਕਾ ਗੈਂਗਸਟਰ ਨੂੰ ਭਰਾ ਨੇ ਹੀ ਮਾਰੀ ਗੋਲੀ
ਏਬੀਪੀ ਸਾਂਝਾ | 07 Jan 2020 11:37 AM (IST)
ਕਿਸੇ ਵੇਲੇ ਗੈਂਗਸਟਰ ਰਹੇ ਸੰਦੀਪ ਭਾਊ ਨੂੰ ਉਸ ਦੇ ਭਰਾ ਨੇ ਹੀ ਗੋਲੀ ਮਾਰ ਦਿੱਤੀ। ਗੋਲੀ ਸੰਦੀਪ ਭਾਊ ਦੀ ਲੱਤ ਵਿੱਚ ਲੱਗੀ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਏ। ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੰਕੇਤਕ ਤਸਵੀਰ
ਬਠਿੰਡਾ: ਕਿਸੇ ਵੇਲੇ ਗੈਂਗਸਟਰ ਰਹੇ ਸੰਦੀਪ ਭਾਊ ਨੂੰ ਉਸ ਦੇ ਭਰਾ ਨੇ ਹੀ ਗੋਲੀ ਮਾਰ ਦਿੱਤੀ। ਗੋਲੀ ਸੰਦੀਪ ਭਾਊ ਦੀ ਲੱਤ ਵਿੱਚ ਲੱਗੀ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਏ। ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਮਾਮੂਲੀ ਤਕਰਾਰ ਮਗਰੋਂ ਸਾਬਕਾ ਗੈਂਗਸਟਰ ਸੰਦੀਪ ਭਾਊ ਨੂੰ ਉਸ ਦੇ ਭਰਾ ਕਮਲ ਨੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਸੰਦੀਪ ਭਾਊ ਆਪਣੇ ਪਿੰਡ ਤਿਉਣਾ ਵਾਲੀ ਰਿਹਾਇਸ਼ ਵਿੱਚ ਮੌਜੂਦ ਸੀ, ਜਿੱਥੇ ਉਸ ਦਾ ਛੋਟਾ ਭਰਾ ਕਮਲ ਸਿੰਘ ਤੇ ਭਤੀਜਾ ਤੇਗਪ੍ਰਤਾਪ ਸਿੰਘ ਵੀ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਣ ਮਗਰੋਂ ਗੱਲ ਵਧ ਗਈ ਤੇ ਕਮਲ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਪੁਲਿਸ ਨੇ ਉਸ ਦੇ ਭਰਾ ਕਮਲ ਸਿੰਘ, ਭਤੀਜੇ ਤੇਗਪ੍ਰਤਾਪ ਸਿੰਘ ਤੇ ਰਾਹੁਲ ਨਾਂ ਦੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।