ਪਾਕਿਸਤਾਨੀ ਤਸਕਰਾਂ ਕੋਲੋਂ ਹਥਿਆਰ ਤੇ ਹੈਰੋਇਨ ਬਰਾਮਦ
ਏਬੀਪੀ ਸਾਂਝਾ | 28 Jan 2019 03:56 PM (IST)
ਜਲੰਧਰ: ਬੀਤੇ ਦਿਨ ਭਾਰਤੀ ਬੀਐਸਐਫ ਨੇ ਗੱਟੀਹਿਆਤ ਪੋਸਟ ਤੋਂ ਲਗਪਗ 3 ਕਿੱਲੋ ਹੈਰੋਇਨ ਦੇ ਛੇ ਪੈਕਿਟ ਬਰਾਮਦ ਕੀਤੇ। ਇਸ ਦੇ ਨਾਲ ਹੀ ਬੀਐਸਐਫ ਨੇ ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ 5 ਰੌਂਦ ਵੀ ਬਰਾਮਦ ਕੀਤੇ ਹਨ। ਬੀਤੀ ਰਾਤ ਬਾਰਡਰ ’ਤੇ ਬੀਐਸਐਫ ਜਵਾਨਾਂ ਨੂੰ ਸ਼ੱਕੀ ਹਲਚੱਲ ਸੁਣਾਈ ਦਿੱਤੀ ਤਾਂ ਉਹ ਚੌਕੰਨੇ ਹੋ ਗਏ। ਅਚਾਨਕ ਸਰਹੱਦੋਂ ਪਾਰ ਪਾਕਿਸਤਾਨੀ ਤਸਕਰ ਕੰਡਿਆਲੀ ਤਾਰ ਨੇੜੇ ਕੁਝ ਹਿੱਲਜੁੱਲ ਕਰਦੇ ਨਜ਼ਰ ਆਏ ਤਾਂ ਜਵਾਨਾਂ ਨੇ ਹਵਾਈ ਗੋਲ਼ੀ ਚਲਾਈ ਤੇ ਉਨ੍ਹਾਂ ਨੂੰ ਰੁਕਣ ਲਈ ਵੰਗਾਰਿਆ। ਹਾਲਾਂਕਿ ਧੁੰਦ ਤੇ ਕੋਰੇ ਦਾ ਫਾਇਦਾ ਚੁੱਕਦਿਆਂ ਨਸ਼ਾ ਤਸਕਰ ਪਾਕਿਸਤਾਨ ਵਾਲੇ ਬੰਨ੍ਹੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਬਾਅਦ ਬੀਐਸਐਫ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਪਿੱਛੋਂ ਬੀਐਸਐਫ ਜਵਾਨਾਂ ਨੇ ਉਸ ਇਲਾਕੇ ਦਾ ਸਰਚ ਆਪ੍ਰੇਸ਼ਨ ਚਲਾਇਆ ਜਿਸ ਦੌਰਾਨ ਉਨ੍ਹਾਂ ਨੂੰ 2.920 ਕਿੱਲੋ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਤੇ 5 ਰੌਂਦ ਬਰਾਮਦ ਹੋਏ।