ਬਠਿੰਡਾ 'ਚ ਇਮਾਰਤ ਡਿੱਗੀ, ਛੇ ਲੋਕ ਜ਼ਖ਼ਮੀ
ਏਬੀਪੀ ਸਾਂਝਾ | 11 Feb 2018 05:24 PM (IST)
ਬਠਿੰਡਾ: ਸ਼ਹਿਰ ਦੇ ਅਰਜੁਨ ਨਗਰ ਵਿੱਚ ਉਸਾਰੀ ਅਧੀਨ ਇਮਾਰਤ ਦੇ ਅਚਾਨਕ ਡਿੱਗਣ ਨਾਲ ਛੇ ਲੋਕ ਹੇਠ ਆ ਗਏ। ਹਾਦਸੇ ਵਿੱਚ ਜ਼ਖ਼ਮੀ ਲੋਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਅਰਜੁਨ ਨਗਰ ਵਿੱਚ ਬਿਸਕੁਟ ਕੰਪਨੀ ਦੇ ਗੁਦਾਮ ਦੀ ਉਸਾਰੀ ਚੱਲ ਰਹੀ ਸੀ। ਅਚਾਨਕ ਪਿੱਛੇ ਵਾਲੀਆਂ ਦੀਵਾਰਾਂ ਡਿੱਗ ਗਈਆਂ। ਇਸ ਕਰਕੇ ਛੇ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਤਿੰਨ ਮਿਸਤਰੀ ਇੱਕ ਮਜ਼ਦੂਰ ਤੇ ਦੋ ਔਰਤਾਂ ਸ਼ਾਮਲ ਹਨ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਹਾਦਸਾ ਕਿਹੜੇ ਕਾਰਨਾਂ ਕਰਕੇ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।