ਗੁਰਦਾਸਪੁਰ: ਕਾਦੀਆਂ ਦੇ ਰਜਾਦਾ ਰੋਡ 'ਤੇ ਸਥਿਤ ਕੋਠੀ ਅੰਦਰੋਂ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ। ਇਹ ਸਾਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ। ਸੀਸੀਟੀਵੀ ਮੁਤਾਬਕ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਆਉਂਦੇ ਹਨ ਤੇ ਬੜੇ ਆਰਾਮ ਨਾਲ ਇੱਕ ਘਰ ਦਾ ਗੇਟ ਖੋਲ੍ਹਕੇ ਅੰਦਰ ਚਲੇ ਜਾਂਦੇ ਹਨ। ਉਹ ਬੁਲਟ ਮੋਟਰਸਾਈਕਲ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਇਸ 'ਤੇ ਮੋਟਰਸਾਈਕਲ ਮਾਲਕ ਜਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੋਰੀ ਦੀ ਰਿਪੋਰਟ ਥਾਣਾ ਕਾਦੀਆਂ 'ਚ ਕਰ ਦਿੱਤੀ ਗਈ ਹੈ। ਮੋਟਰਸਾਈਕ ਮਾਲਕ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਧਰ, ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਾਤਿਰ ਚੋਰਾਂ ਨੂੰ ਤੁਰੰਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਘਰ ਅੰਦਰੋਂ ਬੁਲਟ ਚੋਰੀ, ਵਾਰਦਾਤ CCTV 'ਚ ਕੈਦ
abp sanjha | 23 May 2022 02:25 PM (IST)
ਕਾਦੀਆਂ ਦੇ ਰਜਾਦਾ ਰੋਡ 'ਤੇ ਸਥਿਤ ਕੋਠੀ ਅੰਦਰੋਂ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ। ਇਹ ਸਾਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ।
Crime News