ਚੰਡੀਗੜ੍ਹ: ਕਾਂਗਰਸੀ ਲੀਡਰ ਆਪਣੀ ਹੀ ਸਰਕਾਰ ਤੋਂ ਦੁਖੀ ਹਨ। ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਵਿਧਾਇਕਾਂ ਨੂੰ ਸ਼ਿਕਵਾ ਹੈ ਕਿ ਕੋਈ ਅਫਸਰ ਉਨ੍ਹਾਂ ਦੀ ਸੁਣਦਾ ਹੀ ਨਹੀਂ। ਕਾਂਗਰਸੀਆਂ ਨੇ ਆਪਣੇ ਦੁਖੜੇ ਮੰਗਵਾਰ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਫਰੋਲੇ। ਕਾਂਗਰਸੀਆਂ ਦੇ ਗੁੱਸੇ ਨੂੰ ਵੇਖ ਜਾਖੜ ਨੇ ਵੀ ਕਬੂਲ ਕੀਤਾ ਕਿ ਪੰਜਾਬ ਸਰਕਾਰ ਵਿੱਚ ਸਭ ਠੀਕ ਨਹੀਂ। ਇਸੇ ਲਈ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿੱਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ।
ਬੇਸ਼ੱਕ ਜਾਖੜ ਨੇ ਇਹ ਐਲਾਨ ਕਰ ਦਿੱਤਾ ਹੈ ਪਰ ਵੇਖਣਾ ਹੋਏਗਾ ਕਿ ਮੁੱਖਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਤਰਕੀਬ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਕੈਪਟਨ ਚੁਣੇ ਨੁਮਾਇੰਦਿਆਂ ਨਾਲੋਂ ਅਫਸਰਸ਼ਾਹੀ 'ਤੇ ਵੱਧ ਭਰੋਸਾ ਰੱਖਦੇ ਹਨ। ਇਸ ਲਈ ਹੀ ਕੈਪਟਨ ਦੀ ਸਰਕਾਰ ਵਿੱਚ ਅਫਸਰਸ਼ਾਹੀ ਦੀ ਪੂਰੀ ਚੜ੍ਹਤ ਹੁੰਦੀ ਹੈ।
ਦੂਜੇ ਪਾਸੇ ਜਾਖੜ ਦਾ ਕਹਿਣਾ ਹੈ ਕਿ ਵੋਟਾਂ ਰਾਹੀਂ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਪਾਰਟੀ ਵਰਕਰ ਹੀ ਆਮ ਲੋਕਾਂ ਅੱਗੇ ਜੁਆਬਦੇਹ ਹੁੰਦੇ ਹਨ। ਸਰਕਾਰ ਦੀ ਤਾਕਤ ਉਨ੍ਹਾਂ ਦੇ ਹੱਥਾਂ ਵਿੱਚ ਦੇਣ ਨਾਲ ਹੀ ਸਰਕਾਰੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਅਫਸਰਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਇਆ ਜਾਵੇਗਾ।
ਕਾਂਗਰਸੀਆਂ ਦੀ ਵੀ ਨਹੀਂ ਸੁਣਦੇ ਕੈਪਟਨ ਦੇ ਅਫਸਰ
ਏਬੀਪੀ ਸਾਂਝਾ
Updated at:
18 Sep 2019 03:44 PM (IST)
ਕਾਂਗਰਸੀ ਲੀਡਰ ਆਪਣੀ ਹੀ ਸਰਕਾਰ ਤੋਂ ਦੁਖੀ ਹਨ। ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਵਿਧਾਇਕਾਂ ਨੂੰ ਸ਼ਿਕਵਾ ਹੈ ਕਿ ਕੋਈ ਅਫਸਰ ਉਨ੍ਹਾਂ ਦੀ ਸੁਣਦਾ ਹੀ ਨਹੀਂ। ਕਾਂਗਰਸੀਆਂ ਨੇ ਆਪਣੇ ਦੁਖੜੇ ਮੰਗਵਾਰ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਮਣੇ ਫਰੋਲੇ। ਕਾਂਗਰਸੀਆਂ ਦੇ ਗੁੱਸੇ ਨੂੰ ਵੇਖ ਜਾਖੜ ਨੇ ਵੀ ਕਬੂਲ ਕੀਤਾ ਕਿ ਪੰਜਾਬ ਸਰਕਾਰ ਵਿੱਚ ਸਭ ਠੀਕ ਨਹੀਂ। ਇਸੇ ਲਈ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿੱਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ।
ਪੁਰਾਣੀ ਤਸਵੀਰ
- - - - - - - - - Advertisement - - - - - - - - -