ਜਲੰਧਰ: ਇੰਗਲੈਂਡ ਦੇ ਮਾਲਟਨ ਦੇ ਸੈਂਟ੍ਰਲ ਪਾਰਕ ‘ਚ ਰੱਖੀ ਗਈ ਦੁਨੀਆ ਦੀ ਸਭ ਤੋਂ ਵੱਡੀ ਰਗਬੀ ਬਾਲ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਨਾਂ ਦਰਜ ਕਰਵਾਇਆ ਹੈ। ਪੂਰੀ ਦੁਨੀਆ ‘ਚ 15 ਸਤੰਬਰ ਨੂੰ ਇਸ ਦੀ ਚਰਚਾ ਹੈ ਪਰ ਜਲੰਧਰ ਦੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਦੁਨੀਆ ਦੀ ਸਭ ਤੋਂ ਵੱਡੀ ਰਗਬੀ ਬਾਲ ਆਪਣੀ ਹੀ ਖੇਡ ਇੰਡਸਟਰੀ ਨੇ ਬਣਾ ਕੇ ਐਕਸਪੋਰਟ ਕੀਤੀ ਹੈ। ਖੇਡ ਇੰਡਸਟਰੀ ਨਾਲ ਜੁੜੇ ਮਹਾਜਨ ਪਰਿਵਾਰ ਦੇ ਬੇਟੇ ਦੀ ਇੱਕ ਫੈਕਟਰੀ ਇੰਗਲੈਂਡ ‘ਚ ਹੈ ਜਦਕਿ ਪਰਿਵਾਰ ਦੇ ਦੂਜੇ ਮੈਂਬਰ ਊਸ਼ਾ ਇੰਟਰਨੈਸ਼ਨਲ ਦੇ ਨਾਂ ਜਲੰਧਰ ‘ਚ ਕੰਮ ਕਰਦੇ ਹਨ। ਇਨ੍ਹੀਂ ਦਿਨੀਂ ਊਸ਼ਾ ਇੰਸਟਨੈਸ਼ਨਲ ਦੇ ਅਜੇ ਇੰਗਲੈਂਡ ਗਏ ਹੋਏ ਹਨ। ਉੱਥੇ ਉਨ੍ਹਾਂ ਦੇ ਭਰਾ ਦੀ ਕੰਪਨੀ ਏਰਾਮਿਸ ਰਗਬੀ ਨੇ ਗਿੰਨੀਜ਼ ਬੁੱਕ ‘ਚ ਨਾਂ ਸ਼ਾਮਲ ਕਰਵਾਉਣ ਲਈ ਰਗਬੀ ਤਿਆਰ ਕੀਤੀ ਹੈ।
ਜਲੰਧਰ ਨੇ ਰਚਿਆ ਇਤਿਹਾਸ, ਗਿੰਨੀਜ਼ ਬੁੱਕ ‘ਚ ਦਰਜ
ਏਬੀਪੀ ਸਾਂਝਾ | 18 Sep 2019 02:52 PM (IST)