ਪਠਾਨਕੋਟ: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਇੱਕ ਲਾਅ ਕਾਲਜ ਦੀ ਪ੍ਰੋਫੈਸਰ ਨੇ ਪੰਜਾਬ ਦੇ ਨਵੇਂ ਨਿਯੁਕਤ  ਅੰਡਰ ਟ੍ਰੇਨਿੰਗ ਸਬ ਇੰਸਪੈਕਟਰ ਆਦਿੱਤੀਆ ਸ਼ਰਮਾ ‘ਤੇ ਸਰੀਰਕ ਸੋਸ਼ਣ ਤੇ ਉਸ ਨਾਲ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਪੀੜਤਾ ਨੇ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ, ਹਿਊਮਨ ਰਾਈਟ ਕਮਿਸ਼ਨ ਦੇ ਨਾਲ-ਨਾਲ ਐਸਐਸਪੀ ਹੁਸ਼ਿਆਰਪੁਰ ਨੂੰ ਕੀਤੀ ਹੈ।



ਪੀੜਤਾ ਨੇ ਆਪਣੀ ਸ਼ਿਕਾਇਤ ‘ਚ ਪੰਜਾਬ ਦੇ ਆਲਾ ਅਧਿਕਾਰੀਆਂ ਤੋਂ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੀੜਤਾ ਮੀਡੀਆ ਸਾਹਮਣੇ ਕੁਝ ਵੀ ਕਹਿਣ ਤੋਂ ਕਤਰਾ ਰਹੀ ਹੈ। ਪੀੜਤਾ ਨੇ ਜਿਸ ਨੌਜਵਾਨ ‘ਤੇ ਇਲਜ਼ਾਮ ਲਾਏ ਹਨ, ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਏਜੀਪੀ ਇਸ਼ਵਰ ਚੰਦ ਸ਼ਰਮਾ ਹਨ। ਇਸ ਕਰਕੇ ਪੁਲਿਸ ਅਧਿਕਾਰੀ ਕੇਸ ਨੂੰ ਲੈ ਜਲਦਬਾਜ਼ੀ ‘ਚ ਕੋਈ ਕਦਮ ਚੁੱਕਣਾ ਨਹੀਂ ਚਾਹੁੰਦੇ।



ਇਸ ਲਈ ਪੀੜਤਾ ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਸ਼ਿਕਾਇਤ ‘ਤੇ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ। ਇਸ ਦੀ ਜਾਂਚ ਐਸਪੀ ਰੈਂਕ ਦੀ ਮਹਿਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਇਸ ਗੱਲ ਦੀ ਜਾਣਕਾਰੀ ਡੀਐਸਪੀ ਸਿਟੀ ਹੁਸ਼ਿਆਰਪੁਰ ਨੇ ਸਾਂਝੀ ਕੀਤੀ ਹੈ। ਉਧਰ ਮਿਲੀ ਜਾਣਕਾਰੀ ਮੁਤਾਬਕ ਹਿਊਮਨ ਰਾਈਟ ਕਮਿਸ਼ਨ ਨੇ ਵੀ ਇਸ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸਐਸਪੀ ਹੁਸ਼ਿਆਰਪੁਰ ਨੂੰ ਇਸ ‘ਤੇ ਜਲਦੀ ਕਾਰਵਾਈ ਕਰਨ ਨੂੰ ਕਿਹਾ ਹੈ।