ਫ਼ਾਜ਼ਿਲਕਾ: ਰਾਜਸਥਾਨ ਵਿੱਚ ਫਸੇ ਸੈਂਕੜੇ ਮਜ਼ਦੂਰਾਂ ਨੂੰ ਲੈ ਕੇ ਆਉਣ ਵਾਲੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ 14 ਦਿਨ ਦੇ ਏਕਾਂਤਵਾਸ ਵਿੱਚ ਭੇਜਣ ਦੇ ਵਿਰੋਧ ਵਿੱਚ ਡਰਾਇਵਰਾਂ ਅਤੇ ਕੰਡਕਟਰਾਂ ਨੇ ਜਿਲਾ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੁਰਦਾਬਾਦ ਦੇ ਨਾਹਰੇ ਲਾਏ। ਬੱਸ ਚਾਲਕਾਂ ਨੂੰ ਤੰਦਰੁਸਤ ਕਹਿ ਕੇ ਪਹਿਲਾਂ ਘਰ ਭੇਜ ਦਿੱਤਾ ਤੇ ਹੁਣ ਏਕਾਂਤਵਾਸ ਵਿੱਚ ਜਾਣ ਦੇ ਹੁਕਮ ਹੋਏ ਹਨ। ਇਨ੍ਹਾਂ ਹੁਕਮਾਂ ਤੋਂ ਡਰਾਈਵਰ ਤੇ ਕੰਡਕਟਰ ਤੌਖ਼ਲੇ ਵਿੱਚ ਹਨ।
ਫ਼ਾਜ਼ਿਲਕਾ ਸਬ-ਡਿਪੂ ਦੇ ਰੋਸ ਪ੍ਰਦਰਸ਼ਨ ਕਰ ਰਹੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਦੱਸਿਆ ਕਿ ਜ਼ਿਲ੍ਹੇ ਤੋਂ 61 ਬੱਸਾਂ ਰਾਹੀਂ ਰਾਜਸਥਾਨ ਵਿੱਚ ਫਸੇ ਸੈਂਕੜੇ ਮਜ਼ਦੂਰਾਂ ਨੂੰ ਲੈਣ ਗਏ ਡਰਾਇਵਰਾਂ ਅਤੇ ਕੰਡਕਟਰਾਂ ਦਾ ਰਾਜਸਥਾਨ ਅਤੇ ਵਾਪਸੀ ਸਮੇਂ ਪੰਜਾਬ ਵਿੱਚ ਮੈਡੀਕਲ ਚੈਕਅੱਪ ਕੀਤਾ ਗਿਆ ਸੀ। ਉਦੋਂ ਉਨ੍ਹਾਂ ਨੂੰ ਤੰਦਰੁਸਤ ਕਰਾਰ ਦਿੱਤਾ ਗਿਆ ਪਰ ਹੁਣ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਦੋ ਦਿਨ ਬਿਤਾਉਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਨੂੰ 14 ਦਿਨ ਲਈ ਕੁਆਰੰਟੀਨ ਭੇਜਣ ਦੇ ਹੁਕਮ ਦਿੱਤੇ ਹਨ। ਮੁਲਾਜ਼ਮਾਂ ਨੇ ਹੁਣ ਸਰਕਾਰ ਨੇ ਨਵੇਂ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਫ਼ਾਜ਼ਿਲਕਾ ਸਬ-ਡਿਪੂ ਦੇ ਇੰਚਾਰਜ ਗੁਰਚਰਨ ਸਿੰਘ ਨੇ ਕਿਹਾ ਕਿ ਡਰਾਇਵਰਾਂ ਤੇ ਕੰਡਕਟਰਾਂ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਪਾਈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਮਜਦੂਰਾਂ ਨੂੰ ਲੈ ਕੇ ਆਏ ਸਾਰੇ ਡਰਾਇਵਰਾਂ ਦੀ ਡਾਕਟਰਾਂ ਕੋਲੋਂ ਮੈਡੀਕਲ ਜਾਂਚ ਹੋ ਗਈ ਹੈ ਪਰ ਅਗਲੀ ਕਾਰਵਾਈ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਮੁਤਾਬਕ ਕੀਤੀ ਜਾਵੇਗੀ।
ਪੰਜਾਬ ਵਿੱਚ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਿਸਫੋਟਕ ਵਾਧਾ ਬਾਹਰਲੇ ਸੂਬਿਆਂ 'ਚੋਂ ਆਏ ਲੋਕਾਂ ਕਰਕੇ ਹੀ ਹੋਇਆ ਹੈ। ਹਾਲਾਂਕਿ, ਉਕਤ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ, ਪਰ ਬੱਸ ਚਾਲਕਾਂ ਨੂੰ ਨਵੇਂ ਹੁਕਮਾਂ ਤੋਂ ਆਪਣੇ ਪਰਿਵਾਰਾਂ ਦੀ ਚਿੰਤਾ ਵੀ ਸਤਾਉਣ ਲੱਗੀ ਹੈ।
ਸਰਕਾਰ ਖ਼ਿਲਾਫ਼ ਫੁੱਟਿਆ ਬੱਸ ਡਰਾਇਵਰਾਂ ਦਾ ਗੁੱਸਾ
ਏਬੀਪੀ ਸਾਂਝਾ
Updated at:
01 May 2020 07:20 AM (IST)
ਪੰਜਾਬ ਵਿੱਚ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਿਸਫੋਟਕ ਵਾਧਾ ਬਾਹਰਲੇ ਸੂਬਿਆਂ 'ਚੋਂ ਆਏ ਲੋਕਾਂ ਕਰਕੇ ਹੀ ਹੋਇਆ ਹੈ। ਹਾਲਾਂਕਿ, ਉਕਤ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ, ਪਰ ਬੱਸ ਚਾਲਕਾਂ ਨੂੰ ਨਵੇਂ ਹੁਕਮਾਂ ਤੋਂ ਆਪਣੇ ਪਰਿਵਾਰਾਂ ਦੀ ਚਿੰਤਾ ਵੀ ਸਤਾਉਣ ਲੱਗੀ ਹੈ।
- - - - - - - - - Advertisement - - - - - - - - -