Punjab News: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਚੰਡੀਗੜ੍ਹ ਵਿੱਚ 'ਆਪ' ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਗਲੇ ਮਿਲਣ ਅਤੇ ਗੱਲਬਾਤ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਰਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ, ਜਿਸਦਾ ਟਰਨਓਵਰ 5,000 ਕਰੋੜ ਰੁਪਏ ਹੈ। ਉਨ੍ਹਾਂ ਨੂੰ ਕੱਲ੍ਹ 'ਆਪ' ਉਮੀਦਵਾਰ ਐਲਾਨਿਆ ਗਿਆ ਸੀ। 117 ਸੀਟਾਂ ਵਾਲੀ ਵਿਧਾਨ ਸਭਾ ਵਿੱਚ 93 ਵਿਧਾਇਕਾਂ ਵਾਲੇ 'ਆਪ' ਉਮੀਦਵਾਰ ਗੁਪਤਾ ਦੇ ਜਿੱਤਣ ਦੀ ਉਮੀਦ ਹੈ।

Continues below advertisement

ਇਸ ਦੀਆਂ ਤਸਵੀਰਾਂ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ  ਹਨ। ਅੱਜ, ਮੈਂ 'ਆਪ' ਦੇ ਰਾਜ ਸਭਾ ਉਮੀਦਵਾਰ, ਰਾਜਿੰਦਰ ਗੁਪਤਾ ਨਾਲ ਮੁਲਾਕਾਤ ਕੀਤੀ। ਗੁਪਤਾ ਦਾ ਜੀਵਨ, ਜੋ ਪੰਜਾਬ ਦੀ ਮਿੱਟੀ ਤੋਂ ਉੱਠਿਆ ਅਤੇ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਆਪਣੇ ਲਈ ਇੱਕ ਸਥਾਨ ਬਣਾਇਆ, ਸੰਘਰਸ਼ ਅਤੇ ਸਮਰਪਣ ਦੀ ਕਹਾਣੀ ਹੈ। ਉਨ੍ਹਾਂ ਦਾ ਨਿਮਰ ਸੁਭਾਅ, ਪੇਸ਼ੇਵਰ ਅਨੁਭਵ ਤੇ ਸਮਾਜ ਪ੍ਰਤੀ ਸਮਰਪਣ ਮਿਲ ਕੇ ਸੰਸਦ ਵਿੱਚ ਪੰਜਾਬ ਤੇ ਆਮ ਆਦਮੀ ਲਈ ਇੱਕ ਮਜ਼ਬੂਤ ​​ਆਵਾਜ਼ ਬਣਾਏਗਾ। ਇਹ 'ਆਪ' ਰਾਜਨੀਤੀ ਦੀ ਅਸਲ ਤਾਕਤ ਹੈ: ਸੰਸਦ ਤੋਂ ਲੈ ਕੇ ਸੜਕਾਂ ਤੱਕ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣਾ।

Continues below advertisement

ਜ਼ਿਕਰ ਕਰ ਦਈਏ ਕਿ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਵੋਟਿੰਗ 24 ਅਕਤੂਬਰ ਨੂੰ ਹੋਵੇਗੀ। ਗੁਪਤਾ ਚੌਥੇ ਕਾਰੋਬਾਰੀ ਹੋਣਗੇ ਜਿਨ੍ਹਾਂ ਨੂੰ 'ਆਪ' ਪੰਜਾਬ ਤੋਂ ਰਾਜ ਸਭਾ ਭੇਜ ਰਹੀ ਹੈ। ਇਸ ਤੋਂ ਪਹਿਲਾਂ, ਵਿਕਰਮਜੀਤ ਸਾਹਨੀ ਅਤੇ ਅਸ਼ੋਕ ਮਿੱਤਲ ਰਾਜ ਸਭਾ ਮੈਂਬਰ ਸਨ। ਸੰਜੀਵ ਅਰੋੜਾ, ਜੋ ਕਿ ਇੱਕ ਕਾਰੋਬਾਰੀ ਵੀ ਸਨ, ਨੇ ਰਾਜ ਸਭਾ ਛੱਡ ਦਿੱਤੀ ਸੀ ਅਤੇ ਹੁਣ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਮੰਤਰੀ ਹਨ।

ਵਿਰੋਧੀਆਂ ਨੇ ਚੁੱਕੇ ਸਵਾਲ 

 ਇਸ ਦੌਰਾਨ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਪੰਜਾਬ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਜਿੱਥੇ ਬੁਲੰਦ ਆਵਾਜ਼ਾਂ ਦੀ ਲੋੜ ਹੈ, ਓਥੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾ ਦੀ ਤਰਜਮਾਨੀ ਕਰਨ ਵਾਲੀਆ ਬੇਬਾਕ ਆਵਾਜ਼ਾਂ ਨੂੰ ਪਹਿਲ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ।ਦੇਸ਼ ਦੀ ਪਾਰਲੀਮੈਂਟ ਵਿੱਚ ਪਹਿਲਾਂ ਹੀ ਪੰਜਾਬ ਦੀ ਤਰਜਮਾਨੀ ਘੱਟ ਹੈ, ਤੇ ਓਹ ਘੱਟ ਤਰਜਮਾਨੀ ਵਿੱਚ ਮਿਲੀਆਂ ਰਾਜ ਸਭਾ ਸੀਟਾਂ ਵੀ ਪੰਜਾਬ ਦੇ ਹੱਕਾਂ ਲਈ ਬੋਲਣ ਵਾਲਿਆਂ ਦੀ ਬਜਾਇ ਆਪਣੇ ਅਮੀਰ ਕਾਰਪੋਰੇਟ ਮਿੱਤਰਾਂ ਨੂੰ ਤੋਹਫ਼ੇ ਵਜੋਂ ਦੇ ਦਿੱਤੀਆਂ ਹਨ। ਰਾਜ ਸਭਾ ਦੀਆਂ ਨਿਯੁਕਤੀਆਂ ਤੋਂ ਪੰਜਾਬੀ ਸਭ ਜਾਣ ਚੁੱਕੇ ਹਨ- ਅਸਲ ਮੰਜ਼ਿਲ “ਪੰਜਾਬ ਦੀ ਨੁਮਾਇੰਦਗੀ” ਨਹੀਂ, “ਸਿਆਸੀ ਗਠਜੋੜ ਤੇ ਪੈਸੇ ਦੀ ਪਾਲਿਸੀ” ਹੈ।