Punjab News: ਭਾਰਤੀ ਚੋਣ ਆਯੋਗ (ECI) ਨੇ 2 ਰਾਜਾਂ ਦੀਆਂ 5 ਸੀਟਾਂ 'ਤੇ ਰਾਜ ਸਭਾ ਉਪਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਵੇਲੇ ਪੰਜਾਬ ਦੀ ਇੱਕ ਅਤੇ ਜੰਮੂ-ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਹੋਣਗੀਆਂ। ਪੰਜਾਬ ਦੀ ਸੀਟ ਜੂਨ 2025 ਵਿੱਚ ਸੰਜੀਵ ਅਰੋੜਾ ਦੇ ਵਿਧਾਇਕ ਬਣਨ ਤੋਂ ਬਾਅਦ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਨਾਲ ਖਾਲੀ ਹੋਈ ਸੀ।

Continues below advertisement

ਆਮ ਆਦਮੀ ਪਾਰਟੀ ਨੇ ਸਨਅਤਕਾਰ ਰਜਿੰਦਰ ਗੁਪਤਾ ਨੂੰ ਰਾਜ ਸਭਾ ਲਈ ਉਮੀਦਵਾਰ ਐਲਾਨ ਦਿੱਤਾ ਹੈ। ‘ਆਪ’ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਨੇ ਪੰਜਾਬ ਤੋਂ ਡਾ. ਰਜਿੰਦਰ ਗੁਪਤਾ ਨੂੰ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ।

Continues below advertisement

'ਆਪ' ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਨੇ ਸਰਬਸੰਮਤੀ ਨਾਲ ਰਾਜਿੰਦਰ ਗੁਪਤਾ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ। ਰਾਜਿੰਦਰ ਗੁਪਤਾ ਇੱਕ ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਸਾਬਕਾ ਚੇਅਰਮੈਨ ਹਨ। ਇੱਕ ਦਿਨ ਪਹਿਲਾਂ, ਰਾਜਿੰਦਰ ਗੁਪਤਾ ਨੇ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। 

ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਦੌਰਾਨ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਪੰਜਾਬ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਜਿੱਥੇ ਬੁਲੰਦ ਆਵਾਜ਼ਾਂ ਦੀ ਲੋੜ ਹੈ, ਓਥੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾ ਦੀ ਤਰਜਮਾਨੀ ਕਰਨ ਵਾਲੀਆ ਬੇਬਾਕ ਆਵਾਜ਼ਾਂ ਨੂੰ ਪਹਿਲ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ।

ਦੇਸ਼ ਦੀ ਪਾਰਲੀਮੈਂਟ ਵਿੱਚ ਪਹਿਲਾਂ ਹੀ ਪੰਜਾਬ ਦੀ ਤਰਜਮਾਨੀ ਘੱਟ ਹੈ, ਤੇ ਓਹ ਘੱਟ ਤਰਜਮਾਨੀ ਵਿੱਚ ਮਿਲੀਆਂ ਰਾਜ ਸਭਾ ਸੀਟਾਂ ਵੀ ਪੰਜਾਬ ਦੇ ਹੱਕਾਂ ਲਈ ਬੋਲਣ ਵਾਲਿਆਂ ਦੀ ਬਜਾਇ ਆਪਣੇ ਅਮੀਰ ਕਾਰਪੋਰੇਟ ਮਿੱਤਰਾਂ ਨੂੰ ਤੋਹਫ਼ੇ ਵਜੋਂ ਦੇ ਦਿੱਤੀਆਂ ਹਨ। ਰਾਜ ਸਭਾ ਦੀਆਂ ਨਿਯੁਕਤੀਆਂ ਤੋਂ ਪੰਜਾਬੀ ਸਭ ਜਾਣ ਚੁੱਕੇ ਹਨ- ਅਸਲ ਮੰਜ਼ਿਲ “ਪੰਜਾਬ ਦੀ ਨੁਮਾਇੰਦਗੀ” ਨਹੀਂ, “ਸਿਆਸੀ ਗਠਜੋੜ ਤੇ ਪੈਸੇ ਦੀ ਪਾਲਿਸੀ” ਹੈ।