ਅੰਮ੍ਰਿਤਸਰ: ਸ਼ਨੀਵਾਰ ਸ਼ਾਮ ਰਣਜੀਤ ਐਵੀਨਿਊ ਵਿਖੇ ਇੱਕ ਕੈਬ ਦੇ ਚਾਲਕ ਨੇ ਇੱਕ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਉਂ ਹੀ ਕਾਰ ਥੋੜ੍ਹੀ ਭੀੜ ਵਾਲੇ ਖੇਤਰ ਵਿਚ ਪਹੁੰਚੀ ਤਾਂ ਔਰਤ ਨੇ ਆਪਣੀ ਇੱਕ ਧੀ ਸਣੇ ਕਾਰ ਤੋਂ ਛਾਲ ਮਾਰ ਦਿੱਤੀ ਤੇ ਰੌਲਾ ਪਾਉਣਾ ਸ਼ੁਰੂ ਕਹ ਦਿੱਤਾ। ਇਸ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਮਜੀਠਾ ਰੋਡ ਦੀ ਵਸਨੀਕ ਔਰਤ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਆਪਣੀਆਂ ਦੋ ਬੇਟੀਆਂ ਨਾਲ ਕੈਬ ਰਾਹੀਂ ਰਣਜੀਤ ਐਵੀਨਿਊ ਵਿਖੇ ਇੱਕ ਰੈਸਟੋਰੈਂਟ ਵਿੱਚ ਜਾ ਰਹੀ ਸੀ। ਰਸਤੇ ਵਿਚ ਦੋਸ਼ੀ ਡਰਾਈਵਰ ਨੇ ਧੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਉਸ ਨਾਲ ਬਦਸਲੂਕੀ ਕੀਤੀ। ਜਦੋਂ ਉਸਨੇ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ, ਤਾਂ ਉਸਨੇ ਕੈਬ ਦੀ ਸਪੀਡ ਤੇਜ਼ ਕਰ ਦਿੱਤੀ।

ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ ਉਸ ਨੂੰ ਕਹਿ ਰਿਹਾ ਸੀ ਉਹ ਤਿੰਨਾਂ ਨੂੰ ਆਪਣੇ ਪਿੰਡ ਲੈ ਜਾ ਕੇ ਸਬਕ ਸਿਖਾਏਗਾ। ਇਸ ਦੌਰਾਨ ਕੈਬ ਅੱਗੇ ਜਾ ਰਹੀ ਭੀੜ ਵਿਚ ਫਸ ਗਈ ਤੇ ਮਹਿਲਾ ਨੇ ਆਪਣੀ ਇੱਕ ਧੀ ਨਾਲ ਕਾਰ ਦਾ ਦਰਵਾਜ਼ਾ ਖੋਲ੍ਹ ਛਾਲ ਮਾਰ ਦਿੱਤੀ ਅਤੇ ਰੌਲਾ ਪਾਇਆ। ਜਿਵੇਂ ਹੀ ਲੋਕ ਇਕੱਠੇ ਹੋਏ, ਡਰਾਈਵਰ ਨੇ ਉਸਦੀ ਦੂਸਰੀ ਧੀ ਨੂੰ ਕਾਰ ਚੋਂ ਕੱਢਿਆ ਤੇ ਫਰਾਰ ਹੋ ਗਿਆ।

ਥਾਣਾ ਮੁੱਖੀ ਰੌਬਿਨ ਹੰਸ ਨੇ ਦੱਸਿਆ ਕਿ ਤਿੰਨੇ ਔਰਤਾਂ ਸ਼ਾਮ ਨੂੰ ਰਣਜੀਤ ਐਵੀਨਿ. ਵਿਖੇ ਇਕ ਰੈਸਟੋਰੈਂਟ ਵਿਚ ਕੈਬ ਰਾਹੀਂ ਜਾ ਰਹੀਆਂ ਸੀਸ ਜਦੋਂ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਉਨ੍ਹਾਂ ਅੱਗੇ ਕਿਹਾ ਕਿ ਸੜਕ ‘ਤੇ ਖੜ੍ਹੇ ਕੁਝ ਲੋਕਾਂ ਨੇ ਦੋ ਔਰਤਾਂ ਨੂੰ ਚਲਦੀ ਵਾਹਨ ਤੋਂ ਕੁੱਦਦਿਆਂ ਵੇਖਿਆ। ਉਨ੍ਹਾਂ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਤੀਜੀ ਔਰਤ ਨੂੰ ਬਚਾਇਆ।

ਉਨ੍ਹਾਂ ਨੇ ਕਿਹਾ ਕਿ ਕੈਬ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸਨੂੰ ਥੋੜ੍ਹੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ।

DC vs CSK: ਦਿਲਚਸਪ ਰਿਹਾ ਦਿੱਲੀ ਤੇ ਚੇਨਈ ਦਾ ਮੁਕਾਬਲਾ, ਧਵਨ ਨੇ ਠੋਕਿਆ ਪਹਿਲਾ ਆਈਪੀਐਲ ਸੈਂਕੜਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904