ਨਵੀਂ ਦਿੱਲੀ : ਆਈਪੀਐਲ 2020 ਦੇ 34ਵੇਂ ਮੈਚ ਵਿੱਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ। ਚੇਨਈ ਨੇ ਪਹਿਲੇ ਓਵਰ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ ਵਿਚ 179 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਦਿੱਲੀ ਕੈਪੀਟਲਸ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਟੀਚੇ ਦਾ ਪਿੱਛਾ ਕੀਤਾ। ਓਪਨਰ ਸ਼ਿਖਰ ਧਵਨ ਨੇ ਦਿੱਲੀ ਲਈ ਨਾਬਾਦ 101 ਦੌੜਾਂ ਬਣਾਈਆਂ। ਧਵਨ ਦਾ ਇਹ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਹੈ।
ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਇਹ ਚੰਗੀ ਸ਼ੁਰੂਆਤ ਨਹੀਂ ਸੀ। ਪਹਿਲੇ ਹੀ ਓਵਰ ਵਿੱਚ ਸੈਮ ਕਰਨਨ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ‘ਤੇ ਬਗੈਰ ਖਾਤਾ ਖੋਲਿਆ ਹੀ ਕੈਚ ਆਊਟ ਹੋ ਗਿਆ। ਹਾਲਾਂਕਿ, ਇਸ ਤੋਂ ਬਾਅਦ ਫਾਫ ਡੂ ਪਲੇਸਿਸ ਅਤੇ ਸ਼ੇਨ ਵਾਟਸਨ ਨੇ ਦੂਜੀ ਵਿਕਟ ਲਈ 87 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
17ਵੇਂ ਓਵਰ ਵਿਚ 129 ਦੌੜਾਂ 'ਤੇ ਚਾਰ ਵਿਕਟਾਂ ਡਿੱਗਣ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਰਵਿੰਦਰ ਜਡੇਜਾ ਨੇ ਦਿੱਲੀ ਦੇ ਗੇਂਦਬਾਜ਼ਾਂ 'ਤੇ ਹਮਲਾ ਕੀਤਾ। ਰਾਇਡੂ ਨੇ 25 ਗੇਂਦਾਂ 'ਤੇ 45 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ ਇੱਕ ਚੌਕਾ ਅਤੇ ਚਾਰ ਛੱਕੇ ਨਿਕਲੇ। ਇਸ ਦੇ ਨਾਲ ਹੀ ਜਡੇਜਾ ਨੇ ਸਿਰਫ 13 ਗੇਂਦਾਂ ਵਿੱਚ ਅਜੇਤੂ 33 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਚਾਰ ਕਮਾਲ ਦੇ ਛੱਕੇ ਲਗਾਏ।
ਦਿੱਲੀ ਰਾਜਧਾਨੀ ਲਈ ਐਨਰਿਕ ਨੌਰਟਜੇ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਹਾਲਾਂਕਿ, ਉਹ ਕਾਫ਼ੀ ਮਹਿੰਗਾ ਸਾਬਤ ਹੋਇਆ। ਇਸ ਤੋਂ ਇਲਾਵਾ ਤੁਸ਼ਾਰ ਦੇਸ਼ਪਾਂਡੇ ਅਤੇ ਕਾਗੀਸੋ ਰਬਾਡਾ ਨੂੰ ਇੱਕ-ਇੱਕ ਸਫਲਤਾ ਮਿਲੀ।
ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਅੰਤਿਮ ਸਸਕਾਰ, ਪਤਨੀ ਦਾ ਵੱਡਾ ਬਿਆਨ
ਇਸ ਤੋਂ ਬਾਅਦ ਚੇਨਈ ਤੋਂ ਮਿਲੇ 180 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਮੈਦਾਨ ‘ਚ ਚੇਨਈ ਦੀ ਟੀਮ ਉਤਰੀ। ਪਹਿਲੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਬਗੈਰ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਜਿੰਕਿਆ ਰਹਾਣੇ ਵੀ ਪੰਜਵੇਂ ਓਵਰ ਵਿਚ ਸਿਰਫ ਅੱਠ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਸ਼ਿਖਰ ਧਵਨ ਨੇ ਇੱਕ ਪਾਸਿਓਂ ਚੇਨਈ ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ। ਉਸ ਨੇ ਦੂਜੇ ਵਿਕਟ ਲਈ ਸ਼੍ਰੇਅਸ ਅਈਅਰ ਨਾਲ ਵੀ 68 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। 94 ਦੌੜਾਂ ਦੇ ਸਕੋਰ 'ਤੇ ਅਯਾਰ ਬ੍ਰਾਵੋ 'ਤੇ ਛੱਕਾ ਮਾਰਨ ਦੀ ਕੋਸ਼ਿਸ਼ ਵਿਚ ਆਊਟ ਹੋ ਗਏ।
ਦੱਸ ਦਈਏ ਕਿ ਇਸ ਮੈਚ ‘ਚ ਧਵਨ ਨੇ 58 ਗੇਂਦਾਂ 'ਤੇ 101 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 14 ਚੌਕੇ ਅਤੇ ਇਕ ਛੱਕਾ ਨਿਕਲਿਆ। ਧਵਨ ਦਾ ਇਹ ਆਈਪੀਐਲ ਦਾ ਪਹਿਲਾ ਸੈਂਕੜਾ ਹੈ। ਉਸਨੇ 174.14 ਦੀ ਇੱਕ ਸਟਰਾਈਕ ਰੇਟ ਨਾਲ ਦੌੜਾਂ ਬਣਾਇਆਂ।
ਦੀਪਕ ਚਾਹਰ ਨੇ ਚੇਨਈ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸੈਮ ਕੁਰਨ, ਸ਼ਾਰਦੂਲ ਠਾਕੁਰ ਅਤੇ ਡਵੇਨ ਬ੍ਰਾਵੋ ਨੂੰ ਇੱਕ-ਇੱਕ ਕਾਮਯਾਬੀ ਮਿਲੀ।
ਕੰਗਨਾ ਸਣੇ ਭੈਣ ਰੰਗੋਲੀ ਖ਼ਿਲਾਫ਼ ਵੀ ਦੇਸ਼ਧ੍ਰੋਹ ਦਾ ਕੇਸ ਦਰਜ, ਪੁੱਛਗਿੱਛ ਲਈ ਭੇਜਿਆ ਜਾਵੇਗਾ ਸੰਮਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
DC vs CSK: ਦਿਲਚਸਪ ਰਿਹਾ ਦਿੱਲੀ ਤੇ ਚੇਨਈ ਦਾ ਮੁਕਾਬਲਾ, ਧਵਨ ਨੇ ਠੋਕਿਆ ਪਹਿਲਾ ਆਈਪੀਐਲ ਸੈਂਕੜਾ
ਏਬੀਪੀ ਸਾਂਝਾ
Updated at:
18 Oct 2020 07:12 AM (IST)
ਦਿੱਲੀ ਕੈਪਿਟਲਸ ਨੂੰ ਆਖਰੀ ਓਵਰ ਵਿਚ ਜਿੱਤ ਲਈ 17 ਦੌੜਾਂ ਬਣਾਉਣੀਆਂ ਸੀ ਤੇ ਅਕਸ਼ਰ ਪਟੇਲ ਨੇ ਤਿੰਨ ਛੱਕੇ ਜੜ ਕੇ ਆਪਣੀ ਟੀਮ ਦੀ ਝੋਲੀ ਜਿੱਤ ਪਾਈ।
- - - - - - - - - Advertisement - - - - - - - - -