ਮੁੰਬਈ: ਕੰਗਨਾ ਰਣੌਤ ਨੂੰ ਬੇਲੋੜਾ ਬਿਆਨ ਦੇਣਾ ਮਹਿੰਗਾ ਪੈ ਗਿਆ। ਦੋ ਭਾਈਚਾਰਿਆਂ ਦਰਮਿਆਨ ਵਿਵਾਦ ਹੋਣ ਦੇ ਖਦਸ਼ੇ ਕਰਕੇ ਅਜਿਹੇ ਬਿਆਨ ਦੇਣ ਲਈ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਰੰਗੋਲੀ ਖਿਲਾਫ ਬਾਂਦਰਾ ਥਾਣੇ ਵਿਚ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਅਗਲੇ ਇੱਕ ਤੋਂ ਦੋ ਦਿਨਾਂ ਵਿੱਚ ਕੰਗਨਾ ਅਤੇ ਉਸਦੀ ਭੈਣ ਰੰਗੋਲੀ ਦੋਵਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।


ਦੱਸ ਦਈਏ ਕਿ ਪਿਛਲੇ 15 ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ਵਿੱਚ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰ ਰਹੇ ਸੋਹੇਲ ਸਈਦ ਨੇ ਕੰਗਨਾ ਖਿਲਾਫ ਕੇਸ ਦਰਜ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੋਹੇਲ ਨੇ ਕੰਗਨਾ 'ਤੇ ਦੋਸ਼ ਲਗਾਇਆ ਕਿ ਕੰਗਨਾ ਦੀ ਵਜ੍ਹਾ ਨਾਲ ਅੱਜ ਬਾਲੀਵੁੱਡ ਇੰਡਸਟਰੀ 'ਚ ਜਾਤ-ਪਾਤ ਸ਼ੁਰੂ ਹੋ ਗਈ ਹੈ।

ਦੱਸ ਦੇਈਏ ਕਿ ਕੰਗਨਾ ਰਣੌਤ ਹਮੇਸ਼ਾ ਆਪਣੇ ਵਿਵਾਦਪੂਰਨ ਬਿਆਨਾਂ ਲਈ ਚਰਚਾ ਵਿੱਚ ਰਹੀ ਹੈ, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਦੀ ਬਿਆਨਬਾਜ਼ੀ ਹੋਰ ਤਿੱਖੀ ਹੋ ਗਈ।

ਪ੍ਰਸ਼ਾਸਨ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਦੀਆਂ ਕਿਹੜੀਆਂ ਮੰਗਾਂ ਮੰਨੀਆਂ?

ਕੰਗਨਾ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ:

1- Sec 153 A

ਆਈਪੀਸੀ ਦੀ ਧਾਰਾ 153 (ਏ) ਉਨ੍ਹਾਂ 'ਤੇ ਲਗਾਈ ਗਈ ਹੈ ਜੋ ਧਰਮ, ਭਾਸ਼ਾ, ਨਸਲ ਆਦਿ ਦੇ ਅਧਾਰ 'ਤੇ ਲੋਕਾਂ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਧਾਰਾ 153 (ਏ) ਦੇ ਤਹਿਤ, 3 ਸਾਲ ਤਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੇ ਇਹ ਜੁਰਮ ਕਿਸੇ ਧਾਰਮਿਕ ਸਥਾਨ 'ਤੇ ਕੀਤਾ ਜਾਂਦਾ ਹੈ, ਤਾਂ 5 ਸਾਲ ਤੱਕ ਦੀ ਸਜਾ ਅਤੇ ਜੁਰਮਾਨਾ ਵੀ ਹੋ ਸਕਦਾ।

2- sec 295 A

ਆਈਪੀਸੀ, 1860 ਦੀ ਧਾਰਾ 295 ਏ ਦੇ ਅਧੀਨ, ਉਹ ਜੁਰਮ ਮੰਨਿਆ ਜਾਂਦਾ ਹੈ ਜਿੱਥੇ ਇੱਕ ਦੋਸ਼ੀ ਵਿਅਕਤੀ ਜਾਣਬੁੱਝ ਕੇ ਭਾਰਤ ਦੇ ਇੱਕ ਵਰਗ ਦੇ ਨਾਗਰਿਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਬਿਆਨਬਾਜ਼ੀ ਕਰਦਾ ਹੈ। ਅਤੇ ਗ਼ਲਤ ਇਰਾਦੇ ਨਾਲ ਉਹ ਉਸ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਦਾ ਹੈ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ।

3- sec 124 A

ਆਈਪੀਸੀ ਦੀ ਧਾਰਾ 124 ਏ ਕਹਿੰਦੀ ਹੈ ਕਿ ਜੇ ਕੋਈ ਵਿਅਕਤੀ ਜਨਤਕ ਤੌਰ 'ਤੇ ਭਾਰਤ ਸਰਕਾਰ ਦੇ ਵਿਰੋਧ ਅਜਿਹੀ ਕੋਈ ਗਤੀਵਿਧੀ ਕਰਦਾ ਹੈ, ਜਿਸ ਨਾਲ ਦੇਸ਼ ਦੇ ਸਾਹਮਣੇ ਸੁਰੱਖਿਆ ਸੰਕਟ ਪੈਦਾ ਹੋ ਸਕਦਾ ਹੈ, ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਨ੍ਹਾਂ ਗਤੀਵਿਧੀਆਂ ਦਾ ਸਮਰਥਨ ਜਾਂ ਪ੍ਰਚਾਰ ਕਰਨ ‘ਤੇ ਵੀ ਕਿਸੇ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਮੰਨਿਆ ਜਾਵੇਗਾ।

4-  sec 34

ਆਈਪੀਸੀ ਦੀ ਧਾਰਾ 34 ਮੁਤਾਬਕ, ਜਦੋਂ ਸਾਰੇ ਵਿਅਕਤੀਆਂ ਵਲੋਂ ਸਾਂਝੇ ਇਰਾਦੇ ਨਾਲ ਕੋਈ ਅਪਰਾਧਿਕ ਕੰਮ ਕੀਤਾ ਜਾਂਦਾ ਹੈ, ਤਾਂ ਹਰ ਵਿਅਕਤੀ ਅਜਿਹੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਹੁੰਦਾ ਹੈ ਕਿ ਅਪਰਾਧ ਉਸ ਵਲੋਂ ਕੀਤਾ ਗਿਆ ਹੋਏ।

ਜੋਅ ਬਿਡੇਨ ਅਤੇ ਕਮਲਾ ਹੈਰਿਸ ਨੇ ਭਾਰਤੀਆਂ ਨੂੰ ਇੰਝ ਦਿੱਤੀ ਨਵਰਾਤਰੀ ਦੀ ਵਧਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904