ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਵਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਅਤੇ ਉਸ ਦੇ ਚੱਲ ਰਹੇ ਸਾਥੀ (ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ) ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਭਾਰਤੀਆਂ ਨੂੰ ਨਵਰਾਤਰੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਇੱਕ ਵਾਰ ਫਿਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੀ ਕਾਮਨਾ ਕੀਤੀ।

ਬਿਡੇਨ ਨੇ ਸ਼ਨੀਵਾਰ ਨੂੰ ਟਵੀਟ ਕੀਤਾ, “ਅਮਰੀਕਾ ਅਤੇ ਦੁਨੀਆ ਭਰ ਵਿੱਚ ਹਿੰਦੂ ਤਿਉਹਾਰ ਨਵਰਾਤਰੀ ਦੀ ਸ਼ੁਰੂਆਤ ਦੇ ਮੌਕੇ ‘ਤੇ ਮੇਰੇ ਅਤੇ ਜਿਲ ਵਲੋਂ ਸਭ ਨੂੰ ਸ਼ੁੱਭਕਾਮਨਾਵਾਂ। ਚੰਗਿਆਈ ਦੀ ਇਰਕ ਵਾਰ ਫਿਰ ਬੁਰਾਈ ‘ਤੇ ਜਿੱਤ ਹੋਏ ਅਤੇ ਹਰੇਕ ਨੂੰ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਮਿਲੇ।”

ਦੱਸ ਦਈਏ ਕਿ ਬਿਡੇਨ (77) ਅਮਰੀਕਾ ‘ਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਰੋਧੀ ਹੈ। ਓਬਾਮਾ ਦੇ ਪ੍ਰਸ਼ਾਸਨ ਵਿਚ ਸੰਯੁਕਤ ਰਾਜ ਦੇ ਸਾਬਕਾ ਉਪ ਰਾਸ਼ਟਰਪਤੀ ਹੋਣ ਦੇ ਕਰਕੇ ਬਿਡੇਨ, ਵ੍ਹਾਈਟ ਹਾਊਸ ਅਤੇ ਆਪਣੀ ਸਰਕਾਰੀ ਰਿਹਾਇਸ਼ 'ਤੇ ਦੀਵਾਲੀ ਦੇ ਜਸ਼ਨਾਂ ਵਿਚ ਬਹੁਤ ਸਰਗਰਮ ਰਹਿੰਦੇ ਸੀ।

ਇਸ ਦੇ ਨਾਲ ਹੀ ਸੈਨੇਟਰ ਹੈਰਿਸ ਨੇ ਵੀ ਟਵੀਟ ਕਰਕੇ ਨਵਰਾਤਰੀ ਨੂੰ ਵਧਾਈ ਦਿੱਤੀ ਹੈ। ਉਸਨੇ ਟਵੀਟ ਕੀਤਾ, “ਡਗਲਸ ਐਮਹੋਫ਼ ਅਤੇ ਮੇਰੇ ਵਲੋਂ ਹਿੰਦੂ ਅਮਰੀਕੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਵਰਾਤਰੀ ਦੀਆਂ ਬਹੁਤ ਸਾਰੀਆਂ ਵਧਾਈਆਂ! ਰੱਬ ਇਸ ਮੌਕੇ ਸਾਨੂੰ ਸਾਰਿਆਂ ਨੂੰ ਆਪਣੇ ਭਾਈਚਾਰਿਆਂ ਦਾ ਵਿਕਾਸ ਕਰ ਇੱਕ ਨਵਾਂ ਅਮਰੀਕਾ ਬਣਾਉਣ ਲਈ ਪ੍ਰੇਰਿਤ ਕਰੇ।

ਫਰਾਂਸ ‘ਚ ਅਧਿਆਪਕ ਦੇ ਸਿਰ ਕਲਮ ਮਾਮਲੇ ‘ਚ ਪੁਲਿਸ ਨੇ ਨੌ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਹੌਂਸਲੇ ਨਾਲ ਲਬਰੇਜ਼ ਬਲਵਿੰਦਰ ਸਿੰਘ ਦੀ ਪਤਨੀ, ਦਿੱਤੀ ਚੇਤਾਵਨੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904