ਰਜਨੀਸ਼ ਕੌਰ ਦੀ ਰਿਪੋਰਟ
Punjab News : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਪਣੇ ਹਲਕੇ ਵਿਚ ਇਨ੍ਹੀਂ ਦਿਨੀਂ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਘਟੀਆ ਮਟੀਰੀਅਲ ਨਾਲ ਸੜਕ ਬਣਾ ਰਹੇ ਅਧਿਕਾਰੀਆਂ ਦੀ ਕਾਫੀ ਕਲਾਸ ਲਗਾਈ।
ਮੰਤਰੀ ਨੇ ਆਪਣੇ ਹੱਥ ਨਾਲ ਹੀ ਪੁੱਟ ਦਿੱਤਾ ਸੜਕ
ਸੜਕ ਇੰਨੇ ਘਟੀਆ ਮਟੀਰੀਅਲ ਨਾਲ ਬਣਾਈ ਜਾ ਰਹੀ ਸੀ ਕਿ ਮੰਤਰੀ ਨੇ ਆਪਣੇ ਹੱਥ ਨਾਲ ਹੀ ਇਸ ਨੂੰ ਪੁੱਟ ਦਿੱਤਾ। ਉਨ੍ਹਾਂ ਨੇ ਠੇਕੇਦਾਰ ਦਾ ਟੈਂਡਰ ਰੱਦ ਕਰਨ ਤੇ ਨਵੇਂ ਸਿਰੇ ਤੋਂ ਸੜਕ ਬਣਾਉਣ ਦਾ ਹੁਕਮ ਦਿੱਤਾ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਧਿਕਾਰੀਆਂ ਦੀ ਵੀ ਸਖ਼ਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੀ ਅਣਗਹਿਲੀ ਨਹੀਂ ਚੱਲੇਗੀ।
ਖਰੜ 'ਚ ਬਣਾਈ ਗਈ ਸੜਕ ਦੀ ਕੀਤੀ ਚੈਕਿੰਗ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਹਲਕਾ ਖਰੜ ਵਿੱਚ ਬਣਾਈ ਗਈ ਸੜਕ ਦੀ ਚੈਕਿੰਗ ਕਰਕੇ ਸਬੰਧਿਤ ਅਧਿਕਾਰੀਆਂ ਉੱਤੇ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕ੍ਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੜਕ ਨਵੇਂ ਸਿਰੇ ਤੋਂ ਬਣੇਗੀ ਸੜਕ
ਉਨ੍ਹਾਂ ਕਿਹਾ ਕਿ ਸੜਕ ਨਵੇਂ ਸਿਰੇ ਤੋਂ ਬਣੇਗੀ ਤੇ ਚੰਗੀ ਬਣੇਗੀ। ਉਨ੍ਹਾਂ ਨੇ ਮੌਕੇ ਉਤੇ ਮੌਜੂਦ ਅਧਿਕਾਰੀਆਂ ਨੂੰ ਦੱਬ ਕੇ ਝਾੜਿਆ ਤੇ ਅੱਗੇ ਤੋਂ ਅਜਿਹੀ ਅਣਗਹਿਲੀ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ