ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ 'ਤੇ ਵਿਵਾਦ ਦਿਨੋਂ-ਦਿਨ ਭਖ਼ ਰਿਹਾ ਹੈ ਤੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਾਥੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਦੇ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ।
ਇਹ ਵੀ ਪੜ੍ਹੋ: ਕੈਬਨਿਟ ਮੀਟਿੰਗ 'ਚ ਨਹੀਂ ਸ਼ਾਮਲ ਹੋ ਰਹੇ ਸਿੱਧੂ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਵੀ ਪਹਿਲ ਬਾਕੀ ਕੰਮਾਂ ਨੂੰ ਦਿੱਤੀ ਜਾਵੇਗੀ ਤੇ ਬਾਅਦ ਸਮਾਂ ਬਚਿਆ ਤਾਂ ਹੋਰ ਸਿਆਸੀ ਮੁੱਦੇ ਵਿਚਾਰੇ ਜਾਣਗੇ।
ਸਬੰਧਤ ਖ਼ਬਰ: ਕੈਪਟਨ-ਸਿੱਧੂ ਵਿਵਾਦ 'ਚ ਨਿੱਤਰੀ ਨਵਜੋਤ ਕੌਰ
ਰੰਧਾਵਾ ਨੇ ਕਿਹਾ ਕਿ ਜੇਕਰ ਸਿੱਧੂ ਕੈਬਨਿਟ ਵਿੱਚ ਮੌਜੂਦ ਹੁੰਦੇ ਤਾਂ ਚਰਚਾ ਹੋਣੀ ਪਰ ਉਹ ਚੋਣ ਪ੍ਰਚਾਰ ਵਿੱਚ ਹਨ ਤੇ ਕੈਬਨਿਟ ਮੀਟਿੰਗ ਵਿੱਚ ਨਹੀਂ ਪਹੁੰਚ ਰਹੇ। ਇਸ ਤੋਂ ਜਾਪਦਾ ਹੈ ਕਿ ਇਹ ਮਾਮਲਾ ਹੁਣ ਠੰਢਾ ਪੈਂਦਾ ਜਾ ਰਿਹਾ ਹੈ ਤੇ ਪਾਰਟੀ ਹਾਈ ਕਮਾਨ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਗੁੱਸਾ ਪੀਣ ਦੇ ਨਿਰਦੇਸ਼ ਮਿਲੇ ਜਾਪਦੇ ਹਨ।