ਚੰਡੀਗੜ੍ਹ: ਭਾਰਤ ਸਰਕਾਰ ਦੀ ਸਖਤੀ ਤੋਂ ਬਾਅਦ ਰੈਫਰੈਂਡਮ 2020 ਦੇ ਹਮਾਇਤੀਆਂ ਨੇ ਪੰਜਾਬ ਅੰਦਰ ਲੋਕਾਂ ਨਾਲ ਮੋਬਾਈਲ ਫੋਨਾਂ 'ਤੇ ਸਿੱਧਾ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ਾਂ ਵਿੱਚੋਂ ਇੰਟਰਨੈੱਟ ਕਾਲਾਂ ਜ਼ਰੀਏ ਲੋਕਾਂ ਦੀ ਲਾਮਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਚਨਚੇਤ ਅਣਜਾਣੇ ਨੰਬਰ ਤੋਂ ਆਈ ਕਾਲ 'ਤੇ ਖਾਲਿਸਤਾਨ ਬਾਰੇ ਚਰਚਾ ਤੋਂ ਲੋਕ ਹੈਰਾਨ-ਪ੍ਰੇਸ਼ਾਨ ਵੀ ਹਨ।
ਹਾਸਲ ਜਾਣਕਾਰੀ ਮੁਤਾਬਕ ਇਸ ਕਾਲ ਵਿੱਚ ਰੈਫਰੈਂਡਮ 2020 ਦੀ ਗੱਲ ਛੇੜਦਿਆਂ ਖਾਲਿਸਤਾਨ ਬਾਰੇ ਚਰਚਾ ਕੀਤੀ ਜਾਂਦੀ ਹੈ। ਕਾਲ 'ਤੇ ਆਵਾਜ਼ ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨਾਲ ਮਿਲਦੀ-ਜੁਲਦੀਹੈ। ਪੰਨੂ ਹੀ ਰੈਫਰੈਂਡਮ 2020 ਲਈ ਮੁਹਿੰਮ ਚਲਾ ਰਿਹਾ ਹੈ।
ਦਰਅਸਲ ਭਾਰਤ ਸਰਕਾਰ ਦੀ ਸਖਤੀ ਮਗਰੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਰੈਫਰੈਂਡਮ 2020 ਬਾਰੇ ਪ੍ਰਚਾਰ 'ਤੇ ਨਕੇਲ ਕੱਸ ਦਿੱਤੀ ਹੈ। ਗੁਰਪਤਵੰਤ ਸਿੰਘ ਪੰਨੂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਕਿ ਹੁਣ ਇੰਟਰਨੈੱਟ ਕਾਲਾਂ ਜ਼ਰੀਏ ਪੰਜਾਬ ਵਿੱਚ ਲੋਕਾਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਦਾ ਰਹੀ ਹੈ।
ਦੱਸ ਦਈਏ ਕਿ ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਸਿੱਖਾਂ ਦਾ ਵੱਖਰਾ ਦੇਸ਼ ਬਣਾਉਣ ਲਈ ਰੈਫਰੈਂਡਮ 2020 ਦੀ ਮੁਹਿੰਮ ਚੱਲ ਰਹੀ ਹੈ। ਸਿੱਖਾਂ ਦਾ ਵੱਖਰਾ ਦੇਸ਼ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਇਨ੍ਹਾਂ ਲੋਕਾਂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਪੂਰਾ ਸਮਰਥਨ ਤੇ ਸ਼ਹਿ ਹਾਸਲ ਹੈ।
ਸਿੱਖ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਲ 2014 ਚ ਰੈਫਰੈਂਡਮ 2020 ਦੀ ਸ਼ੁਰੂਆਤ ਕੀਤੀ। ਇਸ ਲਈ ਸਭ ਤੋਂ ਸੌਖਾ ਰਾਹ ਸੋਸ਼ਲ ਮੀਡੀਆ ਦਾ ਚੁਣਿਆ ਗਿਆ ਕਿਉਂਕਿ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਪੂਰੀ ਆਜ਼ਾਦੀ ਹੈ, ਸਭ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ।
ਵਿਦੇਸ਼ਾਂ ਤੋਂ ਕੌਣ ਖੜਕਾ ਰਿਹਾ ਖਾਲਿਸਤਾਨ ਦੀਆਂ ਕਾਲਾਂ?
ਏਬੀਪੀ ਸਾਂਝਾ
Updated at:
15 Jun 2020 05:00 PM (IST)
ਭਾਰਤ ਸਰਕਾਰ ਦੀ ਸਖਤੀ ਤੋਂ ਬਾਅਦ ਰੈਫਰੈਂਡਮ 2020 ਦੇ ਹਮਾਇਤੀਆਂ ਨੇ ਪੰਜਾਬ ਅੰਦਰ ਲੋਕਾਂ ਨਾਲ ਮੋਬਾਈਲ ਫੋਨਾਂ 'ਤੇ ਸਿੱਧਾ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ਾਂ ਵਿੱਚੋਂ ਇੰਟਰਨੈੱਟ ਕਾਲਾਂ ਜ਼ਰੀਏ ਲੋਕਾਂ ਦੀ ਲਾਮਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਚਨਚੇਤ ਅਣਜਾਣੇ ਨੰਬਰ ਤੋਂ ਆਈ ਕਾਲ 'ਤੇ ਖਾਲਿਸਤਾਨ ਬਾਰੇ ਚਰਚਾ ਤੋਂ ਲੋਕ ਹੈਰਾਨ-ਪ੍ਰੇਸ਼ਾਨ ਵੀ ਹਨ।
- - - - - - - - - Advertisement - - - - - - - - -