Punjab News: ਕੈਨੇਡਾ ਗਏ ਮਲੋਟ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਨ ਦੀ ਮੌਤ ਹੋ ਗਈ। ਤੰਗੀਆਂ ਤਰੁਸ਼ੀਆਂ ਅਤੇ ਮਜਬੂਰੀਆਂ ਦੇ ਨਾਲ ਨਾਲ ਬਹੁਤ ਹੀ ਉਮੀਦਾਂ ਆਸਾਂ ਦੇ ਨਾਲ ਵਿਦੇਸ਼ਾਂ ਵਿੱਚ ਤੋਰੇ ਪੁੱਤ ਦੀ ਮੌਤ ਨੇ ਉਸਦੇ ਮਾਪਿਆਂ ਭੈਣ ਭਰਾਵਾਂ ਅਤੇ ਚਾਹੁਣ ਵਾਲਿਆਂ ਨੂੰ ਭੁੱਬਾਂ ਮਾਰਨ ਲਈ ਮਜਬੂਰ ਕਰ ਦਿੱਤਾ ਹੈ।


ਕੁੱਝ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਨੌਜਵਾਨ


ਮਲੋਟ ਸ਼ਹਿਰ ਦਾ ਵਸਨੀਕ ਨੌਜਵਾਨ ਮਨਮੀਤ ਸਿੰਘ ਡੇਢ ਕੁ ਸਾਲ ਪਹਿਲਾ ਘਰ ਦੇ ਆਰਥਿਕ ਹਾਲਾਤ ਨੂੰ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਵਿਖੇ ਵਰਕ ਪਰਮਿਟ 'ਤੇ ਗਿਆ ਸੀ । ਪਰ ਅਚਾਨਕ ਉਸ ਦੀ ਮੌਤ ਦੀ ਖਬਰ ਨੇ ਜਿੱਥੇ ਉਸਦੇ ਘਰੇ ਸੱਥਰ ਵਿੱਛਾ ਦਿੱਤੇ ਉਥੇ ਸੁਣਨ ਵਾਲੇ ਦੀ ਵੀ ਅੱਖ ਨਮ ਹੋਏ ਬਿਨਾਂ ਨਹੀਂ ਰਹਿ ਸਕੀ। ਰਿਸ਼ਤੇਦਾਰਾਂ ਦੀ ਅਪੀਲ ਹੈ ਕਿ ਇਕੱਲੀ ਭੈਣ ਦੇ ਇਕਲੌਤਾ ਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਖੇ ਪਹੁੰਚਾਉਣ ਵਿੱਚ ਸਰਕਾਰਾਂ ਅਤੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਾਲੇ ਲੋਕ ਉਨ੍ਹਾਂ ਦੀ ਮਦਦ ਜ਼ਰੂਰ ਕਰਨ।


ਪਿਤਾ ਕਾਫੀ ਸਾਲਾਂ ਤੋਂ ਅਧਰੰਗ ਕਰਕੇ ਮੰਜੀ ’ਤੇ ਪਿਆ


ਮ੍ਰਿਤਕ ਨੌਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਨਮੀਤ ਸਿੰਘ ਬੜਾ ਹੀ ਮਿਹਨਤੀ ਲੜਕਾ ਸੀ ਤੇ ਆਪਣੀ ਭੈਣ ਦਾ ਇਕੱਲਾ ਵੀਰ ਸੀ ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸਨੇ ਭਰੇ ਮਨ ਨਾਲ ਦੱਸਿਆ ਕਿ ਮ੍ਰਿਤਕ ਮਨਮੀਤ ਸਿੰਘ ਦਾ ਪਿਤਾ ਕਾਫੀ ਸਾਲਾਂ ਤੋਂ ਅਧਰੰਗ ਕਰਕੇ ਮੰਜੀ ’ਤੇ ਪਿਆ ਹੈ। ਇੱਕੋ-ਇਕ ਕਮਾਊ ਪੁੱਤ ਦੇ ਜਾਣ ਨਾਲ ਉਨ੍ਹਾਂ ਸਭ ਕੁੱਝ ਲੁੱਟ ਗਿਆ ਹੈ। 


ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਤੋਂ ਲਗਾਤਾਰ ਹਰ ਮਹੀਨੇ ਹੀ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆ ਰਹੀਆਂ ਹਨ। ਕਿਸੇ ਦੀ ਹਾਰਟ ਐਟਕ ਨਾਲ ਤੇ ਕਈ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। 


ਹੋਰ ਪੜ੍ਹੋ : ਵਿਦੇਸ਼ ਤੋਂ ਆਈ ਦੁਖਦਾਇਕ ਖਬਰ,ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਸੜਕ ‘ਚ ਹਾਦਸੇ 'ਚ ਮੌਤ, ਲੱਖਾਂ ਰੁਪਏ ਖਰਚ ਕੇ ਪਿਛਲੇ ਮਹੀਨੇ ਹੀ ਭੇਜਿਆ ਸੀ US


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।