ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਦੀ ਵੱਡੀ ਧੀ ਹਰਪ੍ਰੀਤ ਕੌਰ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਹਰਪ੍ਰੀਤ ਦਾ ਕਥਿਤ ਪਤੀ ਕਮਲਜੀਤ ਸਿੰਘ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ। ਉਸ ਨੇ ਕਿਹਾ ਹੈ ਕਿ ਭਾਵੇਂ ਉਸ ਨੇ ਦੂਜਾ ਵਿਆਹ ਕਰਵਾ ਲਿਆ ਹੈ ਪਰ ਅੱਜ ਵੀ ਉਹ ਆਪਣਾ ਪਹਿਲਾ ਪਿਆਰ ਭੁੱਲ ਨਹੀਂ ਸਕਦਾ। ਕਮਲਜੀਤ ਨੇ ਕਿਹਾ ਕਿ ਉਹ ਨਿਆਂ ਲਈ ਆਪਣੀ ਲੜਾਈ ਜਾਰੀ ਰੱਖੇਗਾ ਤੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰੇਗਾ। ਜ਼ਿਕਰਯੋਗ ਹੈ ਕਿ ਕਮਲਜੀਤ ਸਿੰਘ ਨੇ ਹਰਪ੍ਰੀਤ ਦੀ ਮੌਤ ਦੇ 18 ਸਾਲ ਬਾਅਦ ਵਿਆਹ ਕਰਵਾ ਲਿਆ ਹੈ।

ਇਹ ਵੀ ਪੜ੍ਹੋ- ਜਾਗੀਰ ਕੌਰ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

ਕਮਲਜੀਤ ਨੇ ਕਿਹਾ ਕਿ ਉਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਇਸ ਕੇਸ ਵਿੱਚ ਬੈਂਚ ਬਦਲਣ ਲਈ ਦੋ ਵਾਰ ਅਪੀਲ ਕੀਤੀ ਸੀ। ਉਸ ਨੇ ਕੁਝ ਕਾਰਨਾਂ ਦਾ ਹਵਾਲਾ ਦਿੱਤਾ ਸੀ, ਪਰ ਉਸ ਦੀ ਅਰਜ਼ੀ ਅਣਸੁਣੀ ਕੀਤੀ ਗਈ। ਕਮਲਜੀਤ ਨੂੰ ਜਾਗੀਰ ਕੌਰ ਦੇ ਸਿਆਸੀ ਵਿਰੋਧੀ ਦੀ ਹਮਾਇਤ ਹੈ। ਆਮ ਆਦਮੀ ਪਾਰਟੀ ਦੇ ਬਰਖ਼ਾਸਤ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਕਿਹਾ ਸੀ ਕਿ ਅਦਾਲਤ ਦੀ ਬੈਂਚ ਬਦਲਣ ਨਾਲ ਕਮਲਜੀਤ ਦੀ ਸੁਣੀ ਜਾ ਸਕਦੀ ਸੀ।

ਇਹ ਵੀ ਪੜ੍ਹੋ- ਬਰੀ ਹੋਣ ਮਗਰੋਂ ਜਗੀਰ ਕੌਰ ਵੱਲ਼ੋਂ ਸਿਆਸਤ 'ਚ ਸਰਗਰਮ ਰਹਿਣ ਦਾ ਐਲਾਨ

ਮੌਜੂਦਾ ਕਮਲਜੀਤ ਵਿੱਤੀ ਕਾਰੋਬਾਰ ਚਲਾਉਂਦਾ ਹੈ। ਉਸ ਦੀ ਪਤਨੀ ਨੇਵੀਆ ਬੇਗੋਵਾਲ ਵਿੱਚ ਕਾਂਗਰਸ ਦੀ ਕੌਂਸਲਰ ਹੈ। ਉਸ ਦੀ ਪਤਨੀ ਵੀ ਹਰਪ੍ਰੀਤ ਦੇ ਮਾਮਲੇ ਵਿੱਚ ਨਿਆਂ ਦਿਵਾਉਣ ਲਈ ਉਸ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਦਾ ਘਰ ਜਗੀਰ ਕੌਰ ਦੇ ਡੇਰਾ ਦੇ ਨੇੜੇ ਹੀ ਹੈ। ਸਥਾਨਕ ਵਸਨੀਕਾਂ ਨੇ ਇੱਕ ਵਾਰ ਉਨ੍ਹਾਂ ’ਤੇ ਪੱਥਰਬਾਜ਼ੀ ਵੀ ਕੀਤੀ ਪਰ ਹੁਣ ਉਹੀ ਲੋਕ ਉਨ੍ਹਾਂ ਨਾਲ ਖੜ੍ਹੇ ਹਨ। ਕਮਲਜੀਤ ਨੂੰ ਭਰੋਸਾ ਹੈ ਕਿ ਉਸ ਨੂੰ ਨਿਆਂ ਜ਼ਰੂਰ ਮਿਲੇਗਾ।