ਦੱਸ ਦੇਈਏ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਸ਼ੁੱਕਰਵਾਰ ਨੂੰ ਬਾਕਾਇਦਾ ਲਿਖਤੀ ਹੁਕਮ ਜਾਰੀ ਕੀਤੇ ਸੀ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਕਰਮਚਾਰੀ ਟੀ-ਸ਼ਰਟ ਪਾ ਕੇ ਨਹੀਂ ਆ ਸਕਦੇ। ਇੰਨਾ ਹੀ ਨਹੀਂ ਡੀਸੀ ਨੇ ਮਹਿਲਾ ਕਰਮਚਾਰੀਆਂ ਲਈ ਵੀ ਚੁੰਨੀ ਲਾਜ਼ਮੀ ਕਰ ਦਿੱਤੀ ਸੀ। ਫ਼ਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ਕਿ ਇਸਤਰੀ ਮੁਲਾਜ਼ਮ ਬਗ਼ੈਰ ਦੁਪੱਟੇ ਤੋਂ ਦਫ਼ਤਰ ਵਿੱਚ ਹਾਜ਼ਰ ਨਾ ਹੋਣ।
ਇਹ ਹੁਕਮ 26 ਜੁਲਾਈ, 2019 ਯਾਨੀ ਬੀਤੇ ਕੱਲ੍ਹ ਜਾਰੀ ਕੀਤੇ ਗਏ ਸੀ। ਇਸ ਦਾ ਉਤਾਰਾ ਡੀਸੀ ਨੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਵੀ ਕਰ ਦਿੱਤਾ, ਭਾਵ ਸਬੰਧਤ ਦਫ਼ਤਰ ਨੂੰ ਵੀ ਇਸ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਕੋਈ ਕਰਮਚਾਰੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਡੀਸੀ ਦੀ ਚਿੱਠੀ-