ਕੈਪਟਨ ਲੜਨਗੇ ਪਟਿਆਲਾ ਤੋਂ ਚੋਣ
ਏਬੀਪੀ ਸਾਂਝਾ | 13 Aug 2016 03:39 AM (IST)
ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਵਿਧਾਨ ਸਭਾ ਚੋਣ ਲਈ ਦੀ ਇੱਛਾ ਪ੍ਰਗਟਾਈ ਹੈ। ਇਸ ਲਈ ਬਕਾਇਦਾ ਉਹਨਾਂ ਟਿਕਟ ਲਈ ਅਰਜ਼ੀ ਦਿੱਤੀ ਹੈ। ਅਰਜ਼ੀ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਤਾਂ ਨਹੀਂ ਸਗੋਂ ਆਪਣੇ ਨਜ਼ਦੀਕੀ ਰਾਹੀਂ ਉਹਨਾਂ ਆਪਣੀ ਅਰਜ਼ੀ ਜਮ੍ਹਾਂ ਕਰਵਾਈ। ਟਿਕਟ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 15 ਅਗਸਤ ਹੈ। ਕੈਪਟਨ ਤੋਂ ਇਲਾਵਾ ਟਿਕਟ ਲੈਣ ਦੇ ਉਮੀਦਵਾਰ ਅੱਜ ਕੱਲ੍ਹ ਪਾਰਟੀ ਦੇ ਮੁੱਖ ਦਫਤਰ ਵਿੱਚ ਅਰਜ਼ੀਆਂ ਦੇਣ ਲਈ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਹਰੇਕ ਚਾਹਵਾਨ ਨੂੰ ਆਪਣੀ ਅਰਜ਼ੀ ਨਾਲ ਸਬੰਧਤ ਹਲਕੇ ਵਿੱਚ ਪੈਂਦੇ ਪੋਲਿੰਗ ਬੂਥ ਤੋਂ ਦੋ ਦੋ ਵੋਟਰਾਂ ਦੇ ਸ਼ਨਾਖਤੀ ਕਾਰਡਾਂ ਦੀਆਂ ਫੋਟੋ ਕਾਪੀਆਂ ਲਾਉਣੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਚਾਹਵਾਨਾਂ ਨੂੰ ਆਪਣੇ ਤਜਰਬੇ ਅਤੇ ਅਹੁਦੇਦਾਰੀਆਂ ਦਾ ਵੀ ਜ਼ਿਕਰ ਕਰਨਾ ਅਰਜ਼ੀ ਵਿੱਚ ਜ਼ਰੂਰੀ ਹੈ।