ਚੰਡੀਗੜ੍ਹ: ਵਿਧਾਨ ਸਭਾ 'ਚ ਜਾਰੀ ਬਜਟ ਇਜਲਾਸ ਦੌਰਾਨ ਸੋਮਵਾਰ ਵੀ ਖਾਸੇ ਹੰਗਾਮੇ ਹੋਏ। ਅੱਜ ਪਹਿਲਾਂ ਅਕਾਲੀਆਂ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਘੇਰਿਆ ਪਰ ਅੱਜ ਮੁੱਖ ਮੰਤਰੀ ਨੇ ਵੀ ਆਪਣੀ ਚੁੱਪੀ ਤੋੜੀ।


ਵਿਧਾਨ ਸਭਾ 'ਚ ਜਾਰੀ ਪ੍ਰਸ਼ਨ ਕਾਲ ਦੌਰਾਨ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਸਿੱਧੂ ਨੇ ਅੰਮ੍ਰਿਤਸਰ ਰੇਲ ਦੁਖਾਂਤ ਪੀੜਤਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ, ਤਾਂ ਸਿੱਧੂ ਭੜਕ ਗਏ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਪਰਿਵਾਰਾਂ ਨੂੰ 8,000 ਰੁਪਏ ਦੀ ਮਹੀਨਾਵਾਰ ਸਹਾਇਤਾ ਭੇਜ ਰਹੇ ਹਨ, ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਬਚਿਆ।

ਇੰਨੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਅੱਗੇ ਆਏ ਤੇ ਰੇਲ ਹਾਦਸੇ ਦੇ ਦੋਸ਼ੀ ਹਾਲੇ ਤਕ ਜੇਲ੍ਹ ਨਹੀਂ ਪਹੁੰਚੇ। ਸੁਖਬੀਰ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪਿਛਲੀ ਵਾਰ ਅਕਾਲੀਆਂ ਵੱਲੋਂ ਪਾਏ ਰੌਲੇ 'ਤੇ ਚੁੱਪੀ ਧਾਰ ਨੁਕਤਾਚੀਨੀ ਝੱਲਣ ਵਾਲੇ ਕੈਪਟਨ ਵੀ ਇਸ ਵਾਰ ਬਾਦਲ 'ਤੇ ਸੀਪ ਲਾ ਗਏ।

ਕੈਪਨਟ ਨੇ ਵਿਧਾਨ ਸਭਾ ਵਿੱਚ ਸੁਖਬੀਰ ਨੂੰ ਸਵਾਲ ਕੀਤਾ ਕਿ ਪਹਿਲਾਂ ਉਹ ਇਹ ਦੱਸਣ ਕਿ ਉਨ੍ਹਾਂ ਦੀਆਂ ਆਰਬਿਟ ਬੱਸਾਂ ਹੇਠ ਦੇ ਲੋਕਾਂ ਦੀ ਜਾਨ ਲੈਣ ਵਾਲੇ ਕਿੰਨੇ ਦੋਸ਼ੀ ਉਨ੍ਹਾਂ ਜੇਲ੍ਹ ਭੇਜੇ। ਕੈਪਟਨ ਦਾ ਸਵਾਲ ਸੁਣ ਹੋਰ ਅਕਾਲੀ ਵਿਧਾਇਕਾਂ ਨਾਲ ਸੁਖਬੀਰ ਇੰਨਾ ਕਹਿ ਕੇ ਵਾਕਆਊਟ ਕਰ ਗਏ ਕਿ ਹਾਦਸਿਆਂ 'ਚ ਸ਼ਾਮਲ ਬੱਸ ਚਾਲਕ ਗ੍ਰਿਫ਼ਤਾਰ ਕੀਤੇ ਗਏ ਸਨ।