ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੂੰ ਬੇਅਦਬੀ ਕੇਸਾਂ ਸਬੰਧੀ ਅਦਾਲਤ ਵਿੱਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਤੁਰੰਤ ਵਾਪਸ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸੀਬੀਆਈ ਨੂੰ ਕੇਸਾਂ ਦੀ ਜਾਂਚ ਮੁੜ ਤੋਂ ਸ਼ੁਰੂ ਕਰਦਿਆਂ ਹਰ ਪੱਖ ਨੂੰ ਢੂੰਘਾਈ ਨਾਲ ਘੋਖਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਨੇ ਮੌਜੂਦਾ ਜਾਂਚ ਦੌਰਾਨ ਨਾ ਸਿਰਫ ਕੇਸ ਦੇ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ, ਬਲਕਿ ਦੇਸ਼ ਦੀ ਸਿਰਮੌਰ ਏਜੰਸੀ ਅਸਲ ਅਪਰਾਧੀਆਂ ਨੂੰ ਵੀ ਸਾਹਮਣੇ ਲਿਆਉਣ ਵਿੱਚ ਨਾਕਾਮਾਯਬ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਸ ਸਬੰਧੀ ਵਿੱਤੀ ਲੈਣ-ਦੇਣ, ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨਾਲ ਇਨ੍ਹਾਂ ਮਾਮਲਿਆਂ ਦੇ ਸਬੰਧ ਜਿਹੇ ਕਈ ਪੱਖ ਤੋਂ ਸੀਬੀਆਈ ਨੇ ਜਾਂਚ ਹੀ ਨਹੀਂ ਕੀਤੀ। ਕੈਪਟਨ ਨੇ ਸੀਬੀਆਈ ਦੇ ਇਸ ਕਦਮ ਨੂੰ ਪਿਛਲੀ ਅਕਾਲੀ ਸਰਕਾਰ ਦੀ ਕੇਂਦਰ ਵਿੱਚ ਮੌਜੂਦਾ ਸਿਆਸੀ ਭਾਈਵਾਲ ਭਾਜਪਾ ਦੇ ਦਬਾਅ ਹੇਠ ਹੋਣ ਦਾ ਦਾਅਵਾ ਵੀ ਕੀਤਾ।