ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਅੰਦਾਜ਼ ਵਿੱਚ ਵੰਗਾਰਿਆ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੈਪਟਨ ਨੇ ਕਿਹਾ ਮੁੱਖ ਮੰਤਰੀ ਬਾਦਲ ਨੂੰ ਇਸ ਵਾਰ ਮੈਂ ਢਾਹ ਲੈਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਹਿਸ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕੀ ਐਜੂਕੇਸ਼ਨ ਟਰੱਸਟ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਨ ਡੀ ਟੀ ਵੀ ਨੂੰ ਬੰਦ ਕਰਨਾ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੇਂਦਰ 'ਚ ਮੀਡੀਆ 'ਤੇ ਬੈਨ ਲੱਗਾ ਰਹੀ ਹੈ ਤੇ ਬਾਦਲ ਸਰਕਾਰ ਪੰਜਾਬ 'ਚ ਮੀਡੀਆ ਨੂੰ ਦਬਾ ਰਹੀ ਹੈ। ਬਾਦਲ ਸਿਰਫ਼ ਆਪਣੇ ਚੈਨਲ ਚਲਾਉਂਦੇ ਹਨ ਤੇ ਕਿਸੇ ਹੋਰ ਦਾ ਚੈਨਲ ਨਹੀਂ ਚੱਲਣ ਦਿੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਸਾਰੇ ਚੈਨਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਐਨ ਡੀ ਟੀ ਵੀ ਤੋਂ ਪਾਬੰਦੀ ਵਾਪਸ ਨਾ ਲਈ ਤਾਂ ਕਾਂਗਰਸ ਪਾਰਟੀ ੯ ਤਾਰੀਖ਼ ਨੂੰ ਪੰਜਾਬ ਦੇ ਰਾਜਪਾਲ ਦੇ ਦਫ਼ਤਰ ਅੱਗੇ ਧਰਨਾ ਦੇਵੇਗੀ।

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਜੇ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ 'ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਬਾਦਲ ਨਾਲ ਮਿਲੇ ਹੋਣ ਹੋਣ ਦੇ ਗ਼ਲਤ ਇਲਜ਼ਾਮ ਲਗਾਏ ਜਾਂਦੇ ਹਨ ਜਦੋਂ ਕਿ ਮੈਂ ਹਮੇਸ਼ਾ ਬਾਦਲ ਖ਼ਿਲਾਫ਼ ਡਟ ਕੇ ਲੜਿਆ ਹਾਂ।

ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ ਸਰਕਾਰ 'ਵਨ ਰੈਂਕ ਵਨ ਪੈਨਸ਼ਨ 'ਤੇ ਫ਼ੌਜੀਆਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਫ਼ੌਜੀਆਂ ਲਈ ਚੰਗੇ ਕੰਮ ਕੀਤੇ ਹਨ ਤੇ ਜਦੋਂ ਕਿ ਮੋਦੀ ਸਰਕਾਰ ਫ਼ੌਜੀਆਂ ਦੇ ਸਨਮਾਨ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਸੂਬੇਦਾਰ ਰਾਮ ਕ੍ਰਿਸ਼ਨ ਨੂੰ ਸ਼ਹੀਦ ਮੰਨਦਾ ਹਾਂ।