ਖਟਕੜ ਕਲਾਂ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਕੈਪਟਨ ਨੇ ਵੀਰ ਯੋਧਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੁੱਖ ਮੰਤਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਮੈਮੋਰੀਅਲ ਗਏ ਜਿੱਥੇ ਉਨ੍ਹਾਂ ਫੁੱਲ ਭੇਂਟ ਕਰਦਿਆਂ ਭਗਤ ਸਿੰਘ ਨੂੰ ਸਿਜਦਾ ਕੀਤਾ।
ਕੈਪਟਨ ਨੇ ਕਿਹਾ 'ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉਨ੍ਹਾਂ ਦੀ ਜ਼ਿੰਦਗੀ ਤੇ ਆਦਰਸ਼ ਸਾਨੂੰ ਅੱਜ ਵੀ ਪ੍ਰੇਰਣਾ ਦਿੰਦੇ ਹਨ ਖਾਸ ਤੌਰ 'ਤੇ ਨੌਜਵਾਨਾਂ ਲਈ ਉਹ ਪ੍ਰੇਰਣਾਦਾਇਕ ਹਨ। ਅਸੀਂ ਸਾਰੇ ਪੰਜਾਬ ਦੇ ਇਸ ਮਹਾਨ ਪੁੱਤ ਦੀ ਲਾਸਾਨੀ ਸ਼ਹਾਦਤ ਦੇ ਕਰਜ਼ਦਾਰ ਰਹਾਂਗੇ।'