ਚੰਡੀਗੜ੍ਹ: ਪੰਜਾਬ ਵਿੱਚ ਕਈ ਥਾਵਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਬਾਰੇ ਪੋਸਟਰ ਲਾਏ ਜਾ ਰਹੇ ਹਨ। ਇਨ੍ਹਾਂ ਪੋਸਟਰਾਂ ਉੱਪਰ ਲਿਖੇ ਕੰਟੈਂਟ ਨਾਲ 'ਏਬੀਪੀ ਨਿਊਜ਼' ਦਾ ਲੋਗੋ ਵਰਤਿਆ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ ਨਾਲ 'ਏਬੀਪੀ ਨਿਊਜ਼' ਦਾ ਕੋਈ ਲੈਣ-ਦੇਣ ਨਹੀਂ। 

Continues below advertisement


ਦਰਅਸਲ ਪਿਛਲੇ ਸਮੇਂ ਵਿੱਚ 'ਏਬੀਪੀ ਨਿਊਜ਼' ਨੇ ਇੱਕ ਸਰਵੇ ਕਰਵਾਇਆ ਸੀ ਜਿਸ ਵਿੱਚ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਰੇਟਿੰਗ ਦਿੱਤੀ ਗਈ ਸੀ। ਇਸ ਸਰਵੇ ਵਿੱਚ 'ਏਬੀਪੀ ਨਿਊਜ਼' ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਬਾਰੇ ਕੋਈ ਵੀ ਅਜਿਹੀ ਟਿੱਪਣੀ ਨਹੀਂ ਕੀਤੀ ਗਈ ਸੀ।


ਹੁਣ ਕੁਝ ਅਨਸਰਾਂ ਵੱਲੋਂ ਪੰਜਾਬ ਅੰਦਰ ਦੀਵਾਰਾਂ 'ਤੇ ਪੋਸਟਰ ਲਾਏ ਜਾ ਰਹੇ ਹਨ। ਇਨ੍ਹਾਂ ਪੋਸਟਰਾਂ ਉੱਪਰ 'ਏਬੀਪੀ ਨਿਊਜ਼' ਦਾ ਲੋਗੋ ਗਲਤ ਢੰਗ ਨਾਲ ਵਰਤਿਆ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ ਦੇ ਕੰਟੈਂਟ ਨਾਲ 'ਏਬੀਪੀ ਨਿਊਜ਼' ਦਾ ਕੋਈ ਲੈਣ-ਦੇਣ ਨਹੀਂ।