ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੇ ਬੁੱਧਵਾਰ ਚਾਹ 'ਤੇ ਚਰਚਾ ਕੀਤੀ। ਅਜਿਹੇ 'ਚ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੂੰ ਪੰਜਾਬ ਕੈਬਨਿਟ 'ਚ ਮੁੜ ਤੋਂ ਥਾਂ ਮਿਲ ਸਕਦੀ ਹੈ।
ਕਾਂਗਰਸੀ ਵਿਧਾਇਕ ਸਿੱਧੂ ਦੀ ਸੂਬਾ ਮੰਤਰੀਮੰਡਲ 'ਚ ਵਾਪਸੀ ਦੀਆਂ ਅਟਕਲਾਂ ਦੇ ਵਿਚ ਚੰਡੀਗੜ੍ਹ ਦੇ ਨੇੜੇ ਮੁੱਖ ਮੰਤਰੀ ਦੇ ਫਾਰਮ ਹਾਊਸ ਤੇ ਕਰੀਬ 40 ਮਿੰਟ ਤਕ ਉਨ੍ਹਾਂ 'ਚ ਮੁਲਾਕਾਤ ਹੋਈ। ਸਿੱਧੂ ਨੇ ਮੁੱਖ ਮੰਤਰੀ ਵੱਲੋਂ ਅਹਿਮ ਵਿਭਾਗ ਲਏ ਜਾਣ 'ਤੇ ਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਟਵਿਟਰ 'ਤੇ ਦੋਵਾਂ ਲੀਡਰਾਂ ਦੇ ਨਾਲ ਫੋਟੋ ਸਾਂਝੀ ਕੀਤੀ ਜੋ ਉਨ੍ਹਾਂ ਦੇ ਸਬੰਧਾਂ 'ਚ ਸੁਧਾਰ ਦਾ ਸੰਕੇਤ ਹੈ।

A picture is worth a thousand words.... @capt_amarinder and @sherryontopp pic.twitter.com/2YqcZ0kGVH
— Raveen Thukral (@RT_MediaAdvPbCM) March 17, 2021

ਮੰਨਿਆ ਜਾ ਕਿਹਾ ਕਿ ਇਸ ਬੈਠਕ 'ਚ ਅੰਮ੍ਰਿਤਸਰ ਪੂਰਬ ਦੇ ਵਿਧਾਇਕ ਦੀ ਕੈਬਨਿਟ 'ਚ ਵਾਪਸੀ 'ਤੇ ਚਰਚਾ ਹੋਈ। ਪਰ ਇਸ ਬਾਰੇ ਹੁਣ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ।
ਹਾਲਾਂਕਿ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕਰਕੇ ਕਿਹਾ, 'ਆਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੋ ਸੰਸਕਾਰੋਂ ਸੇ...ਤਾਂਕਿ ਆਸ ਤੇ ਵਿਸ਼ਵਾਸ ਰਹੇ ਕਿਰਦਾਰੋਂ ਪੇ....!!'

आज़ाद रहो विचारों से लेकिन बंधे रहो संस्कारों से ... तांकी आस और विश्वास रहे किरदारों पे .!!
— Navjot Singh Sidhu (@sherryontopp) March 17, 2021

ਸਿੱਧੂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨਾਲ ਮੋਹਾਲੀ ਦੇ ਸਿਸਵਾਂ 'ਚ ਕੈਪਟਨ ਦੇ ਫਾਰਮਹਾਊਸ ਗਏ ਸਨ। ਉਨ੍ਹਾਂ ਤੋਂ ਜਦੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਲਿਆ ਸੀ ਤਾਂ ਉਨ੍ਹਾਂ 2019 'ਚ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਸੁਖਾਵੇਂ ਨਹੀਂ ਸਨ। ਉਦੋਂ ਤੋਂ ਸਿੱਧੂ ਤੇ ਕੈਪਟਨ ਵਿਚਾਲੇ ਇਹ ਦੂਜੀ ਬੈਠਕ ਸੀ। ਪਹਿਲੀ ਬੈਠਕ ਨਵੰਬਰ 'ਚ ਹੋਈ ਸੀ ਤੇ ਇਸ ਨੂੰ ਮੁੱਖ ਮੰਤਰੀ ਵੱਲੋਂ ਸਬੰਧ ਸੁਧਾਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਦੇ ਰੂਪ 'ਚ ਦੇਖਿਆ ਗਿਆ ਸੀ।