ਮਹਿਤਾਬ-ਉਦ-ਦੀਨ


ਚੰਡੀਗੜ੍ਹ: ਆਖ਼ਰ, 126 ਦਿਨਾਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਪੰਜਾਬ ਭਵਨ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਪਹਿਲਾਂ ਕੈਪਟਨ ਨੂੰ ਵੇਖਦਿਆਂ ਅੱਖਾਂ ਫੇਰ ਲਈਆਂ ਤੇ ਅੱਗੇ ਹੋ ਗਏ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਵਾਪਸ ਬੁਲਾਇਆ ਤੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਕਿਹਾ। ਇਸ ਤੋਂ ਪਹਿਲਾਂ 18 ਮਾਰਚ ਨੂੰ ਸਿੱਧੂ ਨੇ ਕੈਪਟਨ ਦੇ ਸੀਸਵਾਂ ਫਾਰਮ ਹਾਊਸ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਅੱਜ ਦੋਵਾਂ ਨੇ ਕਰੀਬ 40 ਮਿੰਟ ਗੱਲਬਾਤ ਕੀਤੀ।


ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਨਵਜੋਤ ਸਿੱਧੂ ਤੋਂ ਨਾਰਾਜ਼ ਸਨ। ਦਰਅਸਲ, ਨਵਜੋਤ ਸਿੱਧੂ ਲਗਾਤਾਰ ਟਵੀਟ ਕਰਕੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪਾਰਟੀ ਦਾ ਪੰਜਾਬ ਮੁਖੀ ਬਣਾਇਆ ਗਿਆ, ਤਾਂ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਉਨ੍ਹਾਂ ਤੋਂ ਮੁਆਫੀ ਨਹੀਂ ਮੰਗਦੇ। ਪਰ, ਦੋਵੇਂ ਪੰਜਾਬ ਭਵਨ ਵਿਖੇ ਅੱਜ ਇੱਕ-ਦੂਜੇ ਨੂੰ ਮਿਲੇ, ਜਦੋਂਕਿ ਸਿੱਧੂ ਨੇ ਜਨਤਕ ਤੌਰ ‘ਤੇ ਕੈਪਟਨ ਤੋਂ ਮੁਆਫੀ ਨਹੀਂ ਮੰਗੀ। ਪ੍ਰੋਗਰਾਮ ਵਿਚ ਸਾਰਿਆਂ ਨੇ ਅਮਰਿੰਦਰ ਦੇ ਪੈਰ ਛੂਹ ਲਏ, ਪਰ ਸਿੱਧੂ ਨੇ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਾਇਆ।


ਪੰਜਾਬ ਕਾਂਗਰਸ ਭਵਨ ਪੁੱਜ ਕੈਪਟਨ ਸਟੇਜ ਉੱਤੇ ਨਵਜੋਤ ਸਿੱਧੂ ਲਾਗਲੀ ਸੀਟ ਉੱਤੇ ਬੈਠੇ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੀ ਇੰਚਾਰਜ ਹਰੀਸ਼ ਰਾਵਤ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਪਟਨ ਦੀ ਪਤਨੀ ਪ੍ਰਨੀਤ ਕੌਰ ਵੀ ਇਥੇ ਸਟੇਜ 'ਤੇ ਸਨ। ਸਿੱਧੂ ਤੇ ਕੈਪਟਨ ਇਕੱਠੇ ਬੈਠੇ ਹਨ, ਪਰ ਉਨ੍ਹਾਂ ਗੱਲ ਨਹੀਂ ਕੀਤੀ। ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ, ਕੈਪਟਨ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸ਼ਹਿਰ ਦਾ ਦੌਰਾ ਕਰਨਗੇ। ਇੱਥੇ ਉਹ ਮੋਗਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ।


ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਦਾ ਪਰਿਵਾਰ ਵੀ ਪਟਿਆਲਾ ਤੋਂ ਚੰਡੀਗੜ੍ਹ ਪੁੱਜਾ ਹੈ। ਸਿੱਧੂ ਪਹਿਲਾਂ ਸ਼ਹਿਰ ਦੇ ਦੋ ਵੱਡੇ ਨੇਤਾਵਾਂ ਨੂੰ ਮਿਲੇ ਤੇ ਫਿਰ ਪਟਿਆਲੇ ਲਈ ਰਵਾਨਾ ਹੋਏ। ਹਾਲਾਂਕਿ ਸਿੱਧੂ ਨੂੰ ਸਿੱਧਾ ਚੰਡੀਗੜ੍ਹ ਜਾਣਾ ਪਿਆ, ਪਰ ਆਖਰੀ ਸਮੇਂ 'ਤੇ ਸਮਾਂ-ਸੂਚੀ ਬਦਲ ਗਿਆ।


ਨਵਜੋਤ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਤਾਜਪੋਸ਼ੀ ਤੋਂ ਪਹਿਲਾਂ ਹੀ ਹਾਈਕਮਾਂਡ ਦੇ ਹੁਕਮਾਂ ਨੂੰ ਅਣਦੇਖਿਆ ਕਰ ਦਿੱਤਾ। ਵੀਰਵਾਰ ਨੂੰ, ਸਾਰੇ ਰਾਜਾਂ ਵਿੱਚ, ਕਾਂਗਰਸ ਨੇ ਪੈੱਗਸਸ ਜਾਸੂਸੀ ਮਾਮਲੇ ਵਿੱਚ ਰਾਜਪਾਲਾਂ ਨੂੰ ਇੱਕ ਮੰਗ ਪੱਤਰ ਸੌਂਪਣ ਲਈ ਪ੍ਰਦਰਸ਼ਨ ਕਰਨਾ ਸੀ, ਪਰ ਪੰਜਾਬ ਵਿੱਚ ਕੋਈ ਪ੍ਰਦਰਸ਼ਨ ਨਹੀਂ ਹੋਇਆ। ਇਹ ਕਿਹਾ ਜਾਂਦਾ ਹੈ ਕਿ ਸਿੱਧੂ ਨੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨ ਕਰਨ ਵਿੱਚ ਅਸਮਰੱਥਾ ਜ਼ਾਹਰ ਕੀਤੀ।


ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਨਵਜੋਤ ਸਿੱਧੂ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਮੁਲਾਕਾਤ ਨਹੀਂ। ਮੈਂ ਇੱਕ ਕਾਂਗਰਸੀ ਹਾਂ, ਇਸ ਲਈ ਮੈਂ ਤਾਜਪੋਸ਼ੀ ਸਮਾਰੋਹ ’ਚ ਜ਼ਰੂਰ ਜਾਵਾਂਗਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਅਤੇ ਸਿੱਧੂ ਵਿਚਕਾਰ ਹਾਲੇ ਅੰਦਰੂਨੀ ਖਿੱਚੋਤਣਾ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੈਪਟਨ ਮੁਆਫੀ ਮੰਗਣ 'ਤੇ ਅੜੇ ਹੋਏ ਹਨ।


ਦੱਸ ਦੇਈਏ ਕਿ ਵੀਰਵਾਰ ਨੂੰ ਨਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਨੇ ਕੈਪਟਨ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਅੱਜ ਦੇ ਪ੍ਰੋਗਰਾਮ ਲਈ ਸੱਦਾ ਪੱਤਰ ਦਿੱਤਾ ਸੀ। ਚਾਰ ਕਾਰਜਕਾਰੀ ਪ੍ਰਧਾਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਪੱਤਰ ਉੱਤੇ ਦਸਤਖਤ ਕੀਤੇ ਸਨ।