ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਦਾ ਪਸਾਰ ਵੱਡੇ ਪੱਧਰ 'ਤੇ ਹੋ ਰਿਹਾ ਹੈ। ਅਜਿਹੇ 'ਚ ਸਰਕਾਰ ਇਸ ਖਤਰਨਾਕ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਚਾਰਾਜ਼ੋਈ ਕਰ ਰਹੀ ਹੈ। ਸੂਬੇ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ 18 ਤੋਂ 45 ਸਾਲ ਤਕ ਉਮਰ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਵੈਕਸੀਨ ਫਰੀ 'ਚ ਲਾਈ ਜਾਏਗੀ।


ਵੈਕਸੀਨ ਦੀ ਸੀਮਤ ਸਪਲਾਈ ਦੇ ਚੱਲਦਿਆਂ ਮਾਹਿਰ ਟੀਮ ਬਣਾਈ ਗਈ ਹੈ। ਜੋਕਿ ਸਰਕਾਰ ਨੂੰ 18 ਤੋਂ 45 ਸਾਲ ਦੇ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਉਣ ਦੀ ਰਣਨੀਤੀ ਤਿਆਰ ਕਰੇਗੀ। ਪੰਜਾਬ 'ਚ 45 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਟੀਕਾ ਪਹਿਲਂ ਹੀ ਮੁਫਤ ਹੈ। ਇਸ ਟੀਮ 'ਚ ਡਾ. ਗਗਨਦੀਪ ਕੰਗ, ਡਾ. ਜੈਕਬ ਜੋਹਨ ਤੇ ਡਾ. ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬੇ 'ਚ ਇਸ ਉਮਰ ਵਰਗ ਦੇ 1.11 ਕਰੋੜ ਤੋਂ ਜ਼ਿਆਦਾ ਲੋਕ ਹਨ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਹਾਲਾਤਾਂ ਦੇ ਮੱਦੇਨਜ਼ਰ ਵੀਰਵਾਰ ਹੋਈ ਉੱਚ ਪੱਧਰੀ ਮੀਟਿੰਗ 'ਚ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਵੈਕਸੀਨ ਦੀ ਸਪਲਾਈ ਮੁਫਤ ਹੋਵੇ।


ਉਧਰ ਵੀਰਵਾਰ ਦੁਪਹਿਰ ਨੂੰ ਪੰਜਾਬ ਨੂੰ ਕੋਵਿਡਸ਼ੀਲਡ ਦੀ 4 ਲੱਖ ਡੋਜ਼ ਕੇਂਦਰ ਸਰਕਾਰ ਤੋਂ ਮਿਲੀ ਹੈ। ਹਾਲਾਂਕਿ ਇਹ ਡੋਜ਼ ਸਿਰਫ ਤਿੰਨ ਜਾਂ ਚਾਰ ਦਿਨ ਹੀ ਚੱਲੇਗੀ। ਜਲੰਧਰ ਤੇ ਅੰਮ੍ਰਿਤਸਰ 'ਚ ਵੈਕਸੀਨ ਸਟੌਕ ਖਤਮ ਹੋਣ ਨਾਲ ਦੁਪਹਿਰ ਬਾਅਦ ਟੀਕੇ ਨਹੀਂ ਲੱਗਣਗੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904