ਬੁੱਧਵਾਰ ਲੰਚ 'ਤੇ ਕੈਪਟਨ ਤੇ ਸਿੱਧੂ ਦੇ ਨਾਲ ਸਿਆਸੀ ਵਿਚਾਰ ਵਟਾਂਦਰਾ ਵੀ ਹੋਵੇਗਾ। ਪੀਐਮ ਦੀ ਮੀਟਿੰਗ ਸਕਿੱਪ ਕਰਨ ਦੇ ਚੌਵੀ ਘੰਟਿਆਂ ਦੇ ਅੰਦਰ ਹੀ ਸਿੱਧੂ ਤੇ ਕੈਪਟਨ ਵਿਚਾਲੇ ਲੰਚ ਡਿਪਲੋਮੈਸੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਇਕ ਮਹੀਨੇ ਤੋਂ ਤਿੰਨ ਵਾਰ ਨੋਟਿਸ ਕਰ ਚੁੱਕਾ ਹੈ। ਰਣਇੰਦਰ 19 ਨਵੰਬਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਸਨ। ਐਫਈਐਮਏ ਕੇਸ 'ਚ ਛੇ ਘੰਟੇ ਈਡੀ ਨੇ ਰਣਇੰਦਰ ਤੋਂ ਪੁੱਛਗਿਛ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੀਟਿੰਗ 'ਚ ਹਿੱਸਾ ਨਾ ਲੈਣਾ ਈਡੀ ਦੀ ਨੋਟਿਸ ਦਾ ਸਾਈਡ ਇਫੈਕਟ ਤਾਂ ਨਹੀਂ।
ਪ੍ਰਧਾਨ ਮੰਤਰੀ ਨੇ ਅੱਜ ਮੁੱਖ ਮੰਤਰੀਆਂ ਨਾਲ ਕੀਤੀ ਸੀ ਮੀਟਿੰਗ
ਮੰਗਲਵਾਰ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਸਥਿਤੀ ਤੇ ਵੈਕਸੀਨ ਨੂੰ ਲੈਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪੀਐਮ ਨੇ ਕਿਹਾ ਕਿ ਵੈਕਸੀਨ ਕਦੋਂ ਤਕ ਆਵੇਗੀ, ਇਸ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵੈਕਸੀਨ ਡਿਵੈਲਪਮੈਂਟ 'ਤੇ ਸਰਕਾਰ ਦੀ ਨਜ਼ਰ ਹੈ।