ਰਾਹੁਲ ਕਾਲਾ 

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਟਵੀਟ ਨਾਲ ਕੈਪਟਨ ਤੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਪਈਆਂ ਸਿਆਸੀ ਦੂਰੀਆਂ ਘੱਟ ਹੋ ਸਕਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੰਚ 'ਤੇ ਇਨਵਾਈਟ ਕੀਤਾ ਹੈ। ਸੱਦਾ 25 ਨਵੰਬਰ ਦਾ ਹੈ। ਇਸ ਦੌਰਾਨ ਦੁਪਹਿਰ ਦੀ ਰੋਟੀ ਦੇ ਨਾਲ ਨਾਲ ਚਰਚਾ ਹੋਵੇਗੀ। ਇਸ ਮੁਲਾਕਾਤ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਤੇ ਸਿੱਧੂ ਇੱਕ ਵਾਰ ਮੁੜ ਤੋਂ ਇੱਕ ਸਟੇਜ਼ 'ਤੇ ਇੱਕ ਸੁਰ 'ਚ ਆ ਸਕਦੇ ਹਨ। ਇਸ ਤੋਂ ਇਲਾਵਾ ਚਰਚਾਵਾਂ ਇਹ ਵੀ ਹਨ ਕਿ ਨਵਜੋਤ ਸਿੱਧੂ ਨੂੰ ਮੁੜ ਤੋਂ ਕੈਬਿਨਟ ਮੰਤਰੀ ਦਾ ਅੁਹਦਾ ਦਿੱਤਾ ਜਾ ਸਕਦਾ ਹੈ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਇਸ ਸਬੰਧੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਦੋਵਾਂ ਵਿਚਾਲੇ ਸੁਲਾਹ ਕਰਵਾਉਣ ਲਈ ਜੀਤੋੜ ਯਤਨ ਕਰ ਰਹੇ ਹਨ ਤੇ ਇਹ ਮਸਲਾ ਇਸ ਟਵੀਟ ਨਾਲ ਟਰੈਕ 'ਤੇ ਆਉਂਦਾ ਦਿਖਾਈ ਵੀ ਦੇ ਰਿਹਾ। ਹਰੀਸ਼ ਰਾਵਤ ਨੂੰ ਕਾਂਗਰਸ ਹਾਈਕਮਾਂਡ ਨੇ ਰੁੱਸੇ ਹੋਏ ਵੱਡੇ ਚਹਿਰੇ ਮਨਾਉਣ ਲਈ ਪੰਜਾਬ ਭੇਜਿਆ। ਨਵਜੋਤ ਸਿੱਧੂ ਇਨ੍ਹਾਂ ਚੇਹਰਿਆਂ 'ਚ ਸ਼ਾਮਲ ਉਦੋਂ ਹੋਏ ਜਦੋਂ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਧੂ ਤੋਂ ਲੋਕਲ ਬੋਡੀ ਮੰਤਰਾਲਾ ਖੋਹ ਕੇ ਬਿਜਲੀ ਮੰਤਰੀ ਦਾ ਅੁਦਹਾ ਦਿੱਤਾ ਸੀ। ਜਿਸ 'ਤੇ ਸਿੱਧੂ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਨਵਾਂ ਮਹਿਕਮਾਂ ਲੈਣ ਤੋਂ ਮਨ੍ਹਾ ਕਰ ਦਿੱਤਾ ਤੇ ਪੰਜਾਬ ਕੈਬਿਨਟ ਤੋਂ ਅਸਤੀਫਾ ਦੇ ਦਿੱਤਾ।


ਲੋਕ ਸਭਾ ਦੀਆਂ ਚੋਣਾਂ ਆਈਆਂ ਪਰ ਨਵਜੋਤ ਸਿੱਧੂ ਨੇ ਪੰਜਾਬ 'ਚ ਪ੍ਰਚਾਰ ਨਹੀਂ ਕੀਤਾ। ਆਖਰੀ ਪਲਾਂ 'ਚ ਪ੍ਰਿਯੰਕਾ ਗਾਂਧੀ ਉਨ੍ਹਾਂ ਨੂੰ ਪ੍ਰਚਾਰ ਲਈ ਬਠਿੰਡਾ ਲੈ ਕੇ ਆਈ ਤਾਂ ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਪ੍ਰਚਾਰ ਕੀਤਾ। ਉਥੇ ਵੀ ਸਿੱਧੂ ਦੇ ਕੈਪਟਨ ਪ੍ਰਤੀ ਤੇਵਰ ਤਿੱਖੇ ਹੀ ਰਹੇ। ਇਸ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਕਾਂਰਗਸ ਨੇ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਇਆ ਪਰ ਸਿੱਧੂ ਦਿੱਲੀ ਦੀਆਂ ਚੋਣਾਂ ਤੋਂ ਵੀ ਦੂਰ ਹੀ ਰਹੇ। ਨਵਜੋਤ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਲਾਗਾਤਰ ਖਾਮੋਸ਼ੀ ਧਾਰੇ ਬੈਠੇ ਹਨ। ਕੇਂਦਰ ਸਰਕਾਰ ਨੇ ਖੇਤੀਕਾਨੂੰਨ 'ਚ ਸੁਧਾਰ ਕੀਤਾ ਤਾਂ ਪੰਜਾਬ 'ਚ ਕਿਸਾਨ ਅੰਦੋਲਨ ਸ਼ੁਰੂ ਹੋਇਆ।ਸਿੱਧੂ ਨੇ ਵੀ ਵੱਧ ਚੜ੍ਹ ਕੇ ਕਿਸਾਨਾਂ ਦੀ ਹਿਮਾਹਿਤ ਕੀਤੀ।


ਸਾਹਮਣੇ ਆ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੇਤੀ ਕਾਨੂੰਨ ਖ਼ਿਲਾਫ਼ ਬਿੱਲ ਪਾਸ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ ਲਗਾ ਦਿੱਤਾ ਗਿਆ ਸੀ। ਹਰੀਸ਼ ਰਾਵਤ ਨੇ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਮਨਾਉਣ ਦਾ ਤੈਅ ਕੀਤਾ। ਮੋਗਾ 'ਚ ਕਾਂਗਰਸ ਨੇ ਖੇਤੀ ਕਾਨੂੰਨ ਖਿਲਾਫ਼ ਰੈਲੀ ਕੀਤੀ। ਰਾਹੁਲ ਗਾਂਧੀ ਵੀ ਪੰਜਾਬ ਪਹੁੰਚੇ।

ਇਸ ਦੌਰਾਨ ਹਰੀਸ਼ ਰਾਵਤ ਨਵਜੋਤ ਸਿੱਧੂ ਦੇ ਘਰ ਅੰਮ੍ਰਿਤਸਰ ਪਹੁੰਚੇ ਤੇ ਮੋਗਾ ਰੈਲੀ 'ਚ ਸ਼ਾਮਲ ਹੋਏ। ਇੱਥੇ ਸਿੱਧੂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਵੀ ਦਿੱਤਾ। ਹਾਲਾਂਕਿ ਸਿੱਧੂ ਦੇ ਤਲਖ ਤੇਵਰ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਪ੍ਰਤੀ ਸਾਫ਼ ਦਿਖਾਈ ਦਿੱਤੇ। ਸਟੇਜ ਤੋਂ ਚੌਕੇ ਛੱਕੇ ਮਾਰਨ ਤੋਂ ਬਾਅਦ ਨਵਜੋਤ ਸਿੱਧੂ ਨੇ ਅੰਮ੍ਰਿਤਸਰ 'ਚ ਵੀ ਕਿਸਾਨਾਂ ਦੇ ਹੱਕ 'ਚ ਵਿਸ਼ਾਲ ਰੈਲੀ ਕੀਤੀ। ਇਨ੍ਹਾਂ ਰੈਲੀਆਂ 'ਚ ਗਰਜਨ ਤੋਂ ਬਾਅਦ ਹੁਣ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਲੰਚ ਦਾ ਇਨਵੀਟੇਸ਼ਨ ਮਿਲਿਆ ਹੈ। ਹੁਣ ਸਾਰੀ ਪੰਜਾਬੀ ਦੀ ਸਿਆਸਤ ਦੀ ਨਜ਼ਰ ਇਸ ਲੰਚ 'ਤੇ ਹੋਵੇਗੀ।