ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਕਿਸਾਨੀ ਮਸਲੇ ਦਾ ਹੱਲ ਹੁੰਦਾ ਨਾ ਦੇਖ ਕਿਸਾਨ ਦਿੱਲੀ ਕੂਚ ਕਰਨ ਦੀ ਤਿਆਰੀ ਕਰੀ ਬੈਠੇ ਹਨ। 26 ਨਵੰਬਰ ਨੂੰ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਰਵਾਨਾ ਹੋਣਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਿਸਾਨਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕੇਂਦਰ ਸਰਕਾਰ ਦੀ ਸਾਰੀ ਗੇਮ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤੇ ਹੱਲਾਸ਼ੇਰੀ ਦਿੰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਨਵਜੋਤ ਸਿੱਧੂ ਨੇ ਕਈ ਤਰ੍ਹਾਂ ਦੇ ਸੰਕੇਤ ਦਿੱਤੇ।

ਨਵਜੋਤ ਸਿੱਧੂ ਵੀਡੀਓ 'ਚ ਕਹਿ ਰਹੇ ਹਨ ਕਿ ਕੇਂਦਰ ਸਟੀਲ, ਕੋਲਾ ਤੇ ਯੂਰੀਆ ਰੋਕ ਕੇ ਕਿਸਾਨਾਂ 'ਤੇ ਆਰਥਿਕ ਅੱਤਿਆਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਜ਼ਰੂਰ ਕਾਮਯਾਬ ਹੋਵੇਗਾ ਤੇ ਇਸ ਸੰਘਰਸ਼ ਦਾ ਮੁੱਲ ਜ਼ਰੂਰ ਪਵੇਗਾ। ਸਿੱਧੂ ਮੁਤਾਬਕ ਅੱਜ ਪੰਜਾਬ ਨੂੰ ਸਿਰਫ ਕੇਂਦਰ ਦੇ ਕਨੂੰਨ ਦਾ ਵਿਰੋਧ ਕਰਨ ਦੀ ਹੀ ਲੋੜ ਨਹੀਂ, ਰਾਜਨੀਤਕ ਲੜਾਈ ਲੜਨ ਦੀ ਲੋੜ, ਬਲਕਿ ਪੰਜਾਬ ਨੂੰ ਅੱਜ ਇੱਕ ਵੱਖਰੇ ਆਰਥਿਕ ਢਾਂਚੇ ਦੀ ਲੋੜ ਹੈ।



3 ਦਸੰਬਰ ਨੂੰ ਹੱਲ ਹੋਵੇਗਾ ਕਿਸਾਨੀ ਮਸਲਾ! ਕੇਂਦਰ ਨੇ ਬੁਲਾਈ ਦੂਜੇ ਗੇੜ ਦੀ ਮੀਟਿੰਗ

ਉਨ੍ਹਾਂ ਕਿਹਾ ਕਿਸਾਨ ਆਪਣੀਆਂ ਪੰਜ ਮੰਗਾਂ 'ਤੇ ਅੜ੍ਹੇ ਰਹਿਣ ਤੇ ਉਸ ਨੂੰ ਮਨਵਾ ਵੀ ਲੈਣ, ਪਰ ਨਾਲ ਦੀ ਨਾਲ ਆਪਣੇ ਆਪ ਨੂੰ ਮਜ਼ਬੂਤ ਵੀ ਕਰਨ। ਇਸ ਦੌਰਾਨ ਸਿੱਧੂ ਨੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਕਿਸਾਨਾਂ ਦੀਆਂ ਮੰਗਾਂ ਮਨ ਵੀ ਲੈਂਦੀ ਹੈ ਤੇ ਇਨ੍ਹਾਂ ਕਾਲੇ ਕਨੂੰਨਾਂ ਨੂੰ ਵਾਪਸ ਲੈ ਲੈਂਦੀ ਹੈ ਤਾਂ ਕੀ ਪੰਜਾਬ ਦਾ ਮਸਲਾ ਹੱਲ ਹੋ ਜਾਵੇਗਾ? ਕੀ ਕਿਸਾਨ ਖੁਦਕੁਸ਼ੀਆਂ ਰੁੱਕ ਜਾਣਗੀਆਂ? ਕੀ ਪੰਜਾਬ ਦਾ ਨੌਜਵਾਨ ਪਲਾਇਨ ਕਰਨਾ ਛੱਡ ਦੇਵੇਗਾ? ਉਨ੍ਹਾਂ ਕਿਹਾ ਕਿ ਸਾਨੂੰ ਆਤਮ-ਚਿੰਤਨ ਦੀ ਲੋੜ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ