ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਇੱਕ ਵਾਰ ਫੇਰ ਕੋਰੋਨਾ ਦੀ ਲਪੇਟ ਵਿੱਚ ਹੈ। ਹਾਲਾਤ ਇੰਨੇ ਬੇਕਾਬੂ ਹੋ ਗਏ ਹਨ ਕਿ ਇੱਥੇ ਹਰ ਘੰਟੇ ਪੰਜ ਲੋਕਾਂ ਦਾ ਕੋਰੋਨਾ ਕਾਰਨ ਮੌਤ ਹੋ ਰਹੀ ਹੈ। ਸੋਮਵਾਰ ਨੂੰ ਇੱਥੇ ਕੋਰੋਨਾ ਨਾਲ 121 ਲੋਕਾਂ ਦੀ ਮੌਤ ਹੋਈ। ਇਸ ਅੰਕੜੇ ਮੁਤਾਬਕ ਹਰ ਪੰਜ ਮਿੰਟ ਮਗਰੋਂ ਇੱਕ ਵਿਅਕਤੀ ਨੇ ਕੋਰੋਨਾ ਕਾਰਨ ਜਾਨ ਗੁਆਈ ਹੈ। ਚਿੰਤਾ ਵਿੱਚ ਆਏ ਮੁੱਖ ਮੰਤਰੀ ਨੇ ਮਾਸਕ ਪਾਉਣ ਤੇ ਜੁਰਮਾਨਾ ਵੀ 500 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ।


ਪਿਛਲੇ 24 ਘੰਟੇ ਵਿੱਚ 121 ਮੌਤਾਂ
ਬੀਤੇ 24 ਘੰਟਿਆ ਵਿੱਚ 121 ਲੋਕਾਂ ਦੀ ਮੌਤ ਹੋ ਗਈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਲਗਾਤਾਰ ਚੌਥੇ ਦਿਨ ਵੀ 100 ਤੋਂ ਵੱਧ ਮੌਤਾਂ ਦਿੱਲੀ 'ਚ ਕੋਰੋਨਾ ਨਾਲ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 121 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 8512 ਤੱਕ ਪਹੁੰਚ ਗਈ ਹੈ।

ਦਿਵਾਲੀ ਮਗਰੋਂ ਵਿਗੜੇ ਹਲਾਤ
ਦੀਵਾਲੀ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਸੰਕਰਮਣ ਨਾਲ ਹੋਈ ਲਗਭਗ ਪੰਜਵੀਂ ਮੌਤ ਦਿੱਲੀ 'ਚ ਹੋਈ ਹੈ। ਸਿਹਤ ਵਿਭਾਗ ਨੇ ਜੋ ਡਾਟਾ ਜਾਰੀ ਕੀਤਾ ਹੈ ਉਸ ਅਨੁਸਾਰ ਦੇਸ਼ ਭਰ 'ਚ 15 ਤੋਂ 21 ਨਵੰਬਰ ਦੇ ਵਿੱਚ ਇੱਕ ਹਫ਼ਤੇ ਦੌਰਾਨ ਕੁੱਲ 3588 ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਜਾਨ ਗਈ ਜਿਸ ਵਿੱਚ ਸਭ ਤੋਂ ਵੱਧ 751 ਮੌਤਾਂ ਦਿੱਲੀ 'ਚ ਹੋਈਆਂ ਹਨ।

ਜਿੰਨੇ ਜ਼ਿਆਦਾ ਟੈਸਟ ਉਨੇ ਵੱਧ ਮਰੀਜ਼
20 ਨਵੰਬਰ ਤੋਂ ਜਿਸ ਦਿਨ 62 ਹਜ਼ਾਰ 425 ਟੈਸਟ ਹੋਏ ਉਸ ਦਿਨ 24 ਘੰਟਿਆਂ 'ਚ 6608 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸੀ। 21 ਨਵੰਬਰ ਨੂੰ 45 ਹਜ਼ਾਰ 562 ਟੈਸਟ ਹੋਏ ਅਤੇ 5879 ਨਵੇਂ ਮਰੀਜ਼ ਸਾਹਮਣੇ ਆਏ। 22 ਨਵੰਬਰ ਨੂੰ 24 ਘੰਟਿਆਂ 'ਚ 54 ਹਜ਼ਾਰ 893 ਟੈਸਟ ਹੋਏ ਤਾਂ ਉੱਥੇ ਹੀ 6749 ਨਵੇਂ ਕੇਸ ਆਏ। 23 ਨਵੰਬਰ ਨੂੰ 24 ਘੰਟਿਆਂ 'ਚ 37 ਹਜ਼ਾਰ 307 ਟੈਸਟ ਹੋਏ ਤੇ ਕੋਰੋਨਾ ਦੇ 8512 ਨਵੇਂ ਕੇਸ ਸਾਹਮਣੇ ਆਏ।

ਸੁਪਰੀਮ ਕੋਰਟ ਵੀ ਐਕਸ਼ਨ 'ਚ
ਸੁਪਰੀਮ ਕੋਰਟ ਨੇ ਦਿੱਲੀ ਦੇ ਇਲਾਵਾ ਗੁਜਰਾਤ, ਮਹਾਰਾਸ਼ਟਰ, ਕੇਰਲ ਅਤੇ ਹਰਿਆਣਾ ਸਰਕਾਰ ਨੂੰ ਵੀ ਕੋਰੋਨਾ ਨਾਲ ਵਿਗੜੇ ਹਾਲਾਤ ਦੇ ਲਈ ਸਖ਼ਤੀ ਕੀਤੀ ਹੈ ਤੇ 27 ਨਵੰਬਰ ਤੱਕ ਸਟੇਟਸ ਰਿਪੋਰਟ ਮੰਗੀ ਹੈ।