ਕੈਪਟਨ ਅਮਰਿੰਦਰ ਦੀ ਤਬੀਅਤ ਖਰਾਬ, ਪੀਜੀਆਈ ਦਾਖਲ
ਏਬੀਪੀ ਸਾਂਝਾ | 28 Nov 2018 03:29 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰੇ ਬੈਠੇ-ਬੈਠੇ ਬਲੱਡ ਪ੍ਰੈਸ਼ਰ ਤੇ ਬੁਖ਼ਾਰ ਹੋਣ ਕਰਕੇ ਹਾਲਤ ਖਰਾਬ ਹੋ ਗਈ। ਇਸ ਕਰਕੇ ਕੈਪਟਨ ਅਮਰਿੰਦਰ ਨੂੰ ਪੀਜੀਆਈ ਚੰਡੀਗੜ੍ਹ ਇਲਾਜ ਵਾਸਤੇ ਲੈ ਕੇ ਜਾਇਆ ਗਿਆ। ਹਾਸਲ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਦਾ ਪੀਜੀਆਈ ਦੀ ਪੰਜਵੀਂ ਮੰਜ਼ਲ 'ਤੇ ਪ੍ਰਾਈਵੇਟ ਵਾਰਡ ਵਿੱਚ ਇਲਾਜ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਤਬੀਅਤ ਨਾ ਠੀਕ ਹੋਣ ਕਰਕੇ ਸਵੇਰ ਤੋਂ ਹੀ ਘਰ ਵਿੱਚ ਹੀ ਮੌਜੂਦ ਸਨ। ਦੁਪਹਿਰ ਤੋਂ ਬਾਅਦ ਬੁਖਾਰ ਤੇ ਬਲੱਡ ਪ੍ਰੈਸ਼ਰ ਵਧ ਗਿਆ। ਇਸ ਕਰਕੇ ਕੈਪਟਨ ਅਮਰਿੰਦਰ ਨੂੰ ਪੀਜੀਆਈ ਲੈ ਕੇ ਜਾਣਾ ਪਿਆ।