ਜਲੰਧਰ: ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਆਖ਼ਰਕਾਰ ਮੰਨ ਹੀ ਗਏ। ਸੋਮਵਾਰ ਨੂੰ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ। ਰਜ਼ਾਮੰਦੀ ਤੋਂ ਬਾਅਦ ਕੇਪੀ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਲਈ ਹੀ ਕੰਮ ਕਰਨਗੇ।
ਇਸ ਦੌਰਾਨ ਕੇਪੀ.ਨੇ ਹੱਸਦਿਆਂ ਹੋਇਆਂ ਮਜ਼ਾਕੀਆ ਲਹਿਜ਼ੇ ਵਿੱਚ ਸੀਐਮ ਕੈਪਟਨ ਨੂੰ ਜੱਫੀ ਪਾ ਕੇ ਆਪਣੀ ਨਾਰਾਜ਼ਗੀ ਦੂਰ ਕੀਤੀ। ਮਗਰੋਂ ਕੈਪਟਨ ਅਮਰਿੰਦਰ ਸਿੰਘ ਕੇਪੀ ਸਮੇਤ ਹੋਰਾਂ ਨੂੰ ਆਪਣੇ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਭਰਨ ਲਈ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਲਈ ਨਿਕਲੇ।
ਇਸ ਤੋਂ ਬਾਅਦ ਅੱਜ ਦੁਪਹਿਰੇ ਮੌਜੂਦਾ ਸਾਂਸਦ ਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣੀ ਨਾਮਜ਼ਦਗੀ ਭਰੀ। ਇਸ ਪਿੱਛੋਂ ਮੁੱਖ ਮੰਤਰੀ ਲੱਦੋਵਾਲੀ ਰੋਡ ਸਥਿਤ ਪੁੱਡਾ ਕੰਪਲੈਕਸ ਵਿੱਚ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਕੈਪਟਨ ਨਾਲ ਜੱਫੀ ਮਗਰੋਂ ਮੰਨ ਗਏ ਕੇਪੀ, ਚੌਧਰੀ ਦਾ ਦੇਣਗੇ ਡਟਕੇ ਸਾਥ
ਏਬੀਪੀ ਸਾਂਝਾ
Updated at:
22 Apr 2019 02:26 PM (IST)
ਲੋਕ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਆਖ਼ਰਕਾਰ ਮੰਨ ਹੀ ਗਏ। ਸੋਮਵਾਰ ਨੂੰ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ। ਰਜ਼ਾਮੰਦੀ ਤੋਂ ਬਾਅਦ ਕੇਪੀ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਲਈ ਹੀ ਕੰਮ ਕਰਨਗੇ।
- - - - - - - - - Advertisement - - - - - - - - -