ਘਰ 'ਚ ਵੜ ਕੇ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਿਆ
ਏਬੀਪੀ ਸਾਂਝਾ | 22 Apr 2019 11:47 AM (IST)
ਪੰਜਾਬ ਵਿੱਚ ਦਿਨੋ-ਦਿਨ ਗੁੰਡਾਗਰਦੀ ਵਧਦੀ ਜਾ ਰਹੀ ਹੈ। ਗੁੰਡਿਆਂ ਦੇ ਹੌਸਲੇ ਇੰਨੇ ਵਧਦੇ ਜਾ ਰਹੇ ਹਨ ਕਿ ਸ਼ਰੇਆਮ ਘਰਾਂ ਵਿੱਚ ਦਾਖਲ ਹੋ ਕੇ ਕਤਲ ਕੀਤੇ ਜਾ ਰਹੇ ਹਨ। ਲੰਘੇ ਦਿਨ ਪਿੰਡ ਭੁੱਚੋ ਕਲਾਂ ਵਿੱਚ ਕੁਝ ਨੌਜਵਾਨਾਂ ਨੇ ਮਨਦੀਪ ਸਿੰਘ (27) ਦਾ ਉਸ ਦੇ ਘਰ ਵਿੱਚ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਬਠਿੰਡਾ: ਪੰਜਾਬ ਵਿੱਚ ਦਿਨੋ-ਦਿਨ ਗੁੰਡਾਗਰਦੀ ਵਧਦੀ ਜਾ ਰਹੀ ਹੈ। ਗੁੰਡਿਆਂ ਦੇ ਹੌਸਲੇ ਇੰਨੇ ਵਧਦੇ ਜਾ ਰਹੇ ਹਨ ਕਿ ਸ਼ਰੇਆਮ ਘਰਾਂ ਵਿੱਚ ਦਾਖਲ ਹੋ ਕੇ ਕਤਲ ਕੀਤੇ ਜਾ ਰਹੇ ਹਨ। ਲੰਘੇ ਦਿਨ ਪਿੰਡ ਭੁੱਚੋ ਕਲਾਂ ਵਿੱਚ ਕੁਝ ਨੌਜਵਾਨਾਂ ਨੇ ਮਨਦੀਪ ਸਿੰਘ (27) ਦਾ ਉਸ ਦੇ ਘਰ ਵਿੱਚ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਹਮਲਾਵਰਾਂ ਨੇ ਇੰਨੀ ਬੇਰਹਿਮੀ ਨਾਲ ਹਮਲਾ ਕੀਤਾ ਕਿ ਸਿਰ ਬਚਾਉਣ ਦੀ ਕੋਸ਼ਿਸ਼ ਵਿੱਚ ਮਨਦੀਪ ਸਿੰਘ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਵੱਢੀਆਂ ਗਈਆਂ ਤੇ ਸਰੀਰ ’ਤੇ ਗਹਿਰੇ ਜ਼ਖ਼ਮ ਲੱਗੇ। ਘਟਨਾ ਮੌਕੇ ਘਰ ਵਿੱਚ ਉਸ ਦੀ ਮਾਤਾ, ਪਤਨੀ ਤੇ ਬੱਚੇ ਮੌਜੂਦ ਸਨ। ਪੁਲਿਸ ਮੁਤਾਬਕ ਗੁਆਂਢੀ ਗੁਰਦੀਪ ਸਿੰਘ ਉਰਫ਼ ਪੋਪੀ ਚਾਰ-ਪੰਜ ਹੋਰ ਨੌਜਵਾਨਾਂ ਸਮੇਤ ਮਨਦੀਪ ਸਿੰਘ ਦੇ ਘਰ ਆਇਆ ਤੇ ਕਿਸੇ ਗੱਲ ਤੋਂ ਹੋਏ ਝਗੜੇ ਮਗਰੋਂ ਉਨ੍ਹਾਂ ਮਨਦੀਪ ਸਿੰਘ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਿੰਡ ਵਾਸੀਆਂ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਗੁਰਦੀਪ ਸਿੰਘ ਉਰਫ਼ ਪੋਪੀ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ਰੂ ਕਰ ਦਿੱਤੀ ਹੈ।