ਚੰਡੀਗੜ੍ਹ: ਪਿਛਲੇ ਦਿਨੀਂ ਪੀਜੀਆਈ ਦੇ ਡਾਕਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁਰਦੇ ਦੀ ਪੱਥਰੀ ਦਾ ਇਲਾਜ ਕਰਨ ਲਈ ਛੋਟਾ ਆਪ੍ਰੇਸ਼ਨ ਕੀਤਾ ਸੀ। ਇਸ ਆਪ੍ਰੇਸ਼ਨ ਬਾਅਦ ਮੁੱਖ ਮੰਤਰੀ ਅੱਜ ਆਮ ਚੈੱਕਅੱਕ ਲਈ ਪੀਜੀਆਈ ਪੁੱਜੇ ਹੋਏ ਹਨ। ਉਨ੍ਹਾਂ ਦੀ ਸਰਜਰੀ ਸਫਲ ਰਹੀ ਸੀ।
ਪੀਜੀਆਈ ਦੇ ਡਾਕਟਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦੇ ਦੀ ਪੱਥਰੀ ਤੋਂ ਕਾਫੀ ਤਕਲੀਫ ਸੀ। ਇਸ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਣਾ ਚਾਹੀਦਾ ਸੀ। ਡਾਕਟਰਾਂ ਦੀ ਟੀਮ ਨੇ 40 ਮਿੰਟ ਲੰਮੇ ਆਪ੍ਰੇਸ਼ਨ ਵਿੱਚ ਇਹ ਪੱਥਰੀ ਕੱਢੀ।
76 ਸਾਲਾ ਕੈਪਟਨ ਨੂੰ ਇਸ ਤੋਂ ਪਹਿਲਾਂ ਨੌਂ ਦਸੰਬਰ ਨੂੰ ਵੀ ਵਾਇਰਲ ਬੁਖ਼ਾਰ ਹੋਣ ਕਰਕੇ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਕੈਪਟਨ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਠੀਕ ਆਈਆਂ ਹਨ।