ਚੰਡੀਗੜ੍ਹ: ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸੰਵਾਦ ਲਈ ਖ਼ਾਸ ਪਹਿਲ ਕੀਤੀ ਹੈ। ਸਰਕਾਰ ਵੱਲੋਂ 'ਪੰਜਾਬ ਦੀ ਗੱਲ ਕੈਪਟਨ ਦੇ ਨਾਲ' ਨਾਂ ਹੇਠ ਟਵਿੱਟਰ ਚੌਪਾਲ (#TwitterChaupal) ਸ਼ੁਰੂ ਕੀਤੀ ਹੈ ਜਿੱਥੇ ਲੋਕ ਮੁੱਖ ਮੰਤਰੀ ਨੂੰ ਸਵਾਲ ਪੁੱਛ ਸਕਦੇ ਹਨ ਜਾਂ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ।

ਸਵਾਲ ਕਰਨ ਲਈ #CaptainDiChaupal ਦਾ ਹੈਸ਼ਟੈਗ ਇਸਤੇਮਾਲ ਕਰਨਾ ਪਏਗਾ। ਇਸ ਟੈਗ ਨਾਲ ਮੁੱਖ ਨੂੰ ਟਵੀਟ ਕਰਕੇ ਸਵਾਲ ਪੁੱਛਿਆ ਦਾ ਸਕਦਾ ਹੈ। 21 ਅਪਰੈਲ ਨੂੰ ਮੁੱਖ ਮੰਤਰੀ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਇਲੈਕਟ੍ਰੋਨਿਕ ਚੌਪਾਲ ਬਾਰੇ ਜਾਣਕਾਰੀ ਦਿੱਤੀ।