ਮਨਪ੍ਰੀਤ ਕੌਰ 


Punjab Elections 2022: ਪੰਜਾਬ ਵਿਧਾਨ ਸਬਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਸਿਆਸਤਦਾਨ ਜਨਤਾ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼  ਕਰ ਰਹੇ ਹਨ। ਇਸੇ ਤਹਿਤ ਅੱਜ ਕੈਪਟਨ ਅਤੇ ਭਾਜਪਾ ਗਠਜੋੜ ਵੱਲੋਂ ਅੱਜ ਪ੍ਰੈੱਸ ਵਾਰਤਾ ਕੀਤੀ ਗਈ ਜਿਸ 'ਚ ਐੱਨਡੀਏ ਵੱਲੋਂ 11 ਸੰਕਲਪ ਜਨਤਾ ਅੱਗੇ ਰੱਖੇ ਗਏ। ਹਾਲਾਂਕਿ NDA ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦਾ Manifesto ਵੀ ਜਲਦ ਜਾਰੀ ਕੀਤਾ ਜਾਵੇਗਾ ਅਤੇ ਇਸ ਨੂੰ ਪੂਰਾ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। 


ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੇਵੇਗੀ ਕੈਪਟਨ ਤੇ ਭਾਜਪਾ ਦੀ ਸਰਕਾਰ। 


ਨਸ਼ੇ ਦੀ ਵਿਕਰੀ ਦੀ ਸ਼ਿਕਾਇਤ ਕਰਨ ਲਈ ਕੈਪਟਨ ਸਰਕਾਰ ਟੋਲ ਫ੍ਰੀ ਨੰਬਰ ਜਾਰੀ ਕਰੇਗੀ 



ਉਮੀਦਵਾਰ ਦੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਹਨਾਂ ਦਾ ਡੋਪ ਟੈਸਟ ਕੀਤਾ ਜਾਵੇਗਾ। ਪੰਜਾਬ ਲੋਕ ਕਾਂਗਰਸ- ਭਾਜਪਾ ਗਠਜੋੜ ਸਰਕਾਰ ਦਾ ਕਹਿਣਾ ਹੈ ਕਿ ਨਸ਼ੇ ਨੂੰ ਖਤਮ ਕਰਨ ਲਈ ਪਹਿਲਾਂ ਖੁਦ ਤੋਂ ਸ਼ੁਰੂ ਕਰਨਾ ਹੋਵੇਗਾ।  


ਜ਼ੀਰੋ ਸਹਿਣਸ਼ੀਲਤਾ ਦੀ ਪਾਲਿਸੀ ਅਪਣਾਈ ਜਾਵੇਗੀ ਅਤੇ ਬੇਅਦਬੀ ਦੇ ਕੇਸਾਂ 'ਤੇ ਠੱਲ੍ਹ ਪਾਈ ਜਾਵੇਗੀ। 


ਅੱਤਵਾਦ ਪੀੜਤ ਪਰਿਵਾਰਾਂ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ 


ਬੇਰੁਜ਼ਗਾਰੀ ਖਤਮ ਕਰਨ ਲਈ 'ਸਕਸ਼ਮ ਯੁਵਾ ਯੋਜਨਾ' ਦੀ ਸ਼ੁਰੂਆਤ ਕੀਤੀ ਜਾਵੇਗੀ। ਸੂਬੇ 'ਚ ਹਰ ਨੌਜਵਾਨ ਨੂੰ ਹਰ ਮਹੀਨੇ 150 ਘੰਟੇ ਕੰਮ ਦੀ ਗਾਰੰਟੀ 


ਗਠਜੋੜ ਸਰਕਾਰ ਬਣਨ ਦੇ 2 ਮਹੀਨੇ ਦੇ ਅੰਦਰ ਸੂਬੇ ਦੇ ਸਰਕਾਰੀ ਵਿਭਾਗਾਂ ਦੀਆਂ ਖਾਲੀ ਆਸਾਮੀਆਂ ਨੂੰ ਭਰਿਆ ਜਾਵੇਗਾ। 


ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਡਿਗਰੀ ਪੂਰਾ ਹੋਣ ਦੇ ਦੋ ਸਾਲ ਬਾਅਦ ਤੱਕ 4 ਹਜ਼ਾਰ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ 


ਸਸ਼ੱਕਤ ਨਾਰੀ ਸੰਕਲਪ ਤਹਿਤ ਪੰਜਾਬ ਪੁਲਿਸ 'ਚ ਮਹਿਲਾਵਾਂ ਲਈ 33 ਫੀਸਦ ਦਾ ਹੋਵੇਗਾ ਰਾਖਵਾਂਕਰਨ 


ਮਹਿਲਾ ਥਾਣੇ ਅਤੇ ਮਹਿਲਾ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ 


ਸਭ ਦਾ ਸਾਥ, ਸਭ ਦਾ ਵਿਕਾਸ ਨਾਅਰੇ ਤਹਿਤ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3 ਹਜ਼ਾਰ ਕੀਤੀ ਜਾਵੇਗੀ 


ਗੁਰੂ ਕ੍ਰਿਪਾ ਕੰਟੀਨ ਰਾਹੀਂ ਬੱਚਿਆਂ ਨੂੰ 5 ਰੁਪਏ ਵਿੱਚ ਭੋਜਨ ਦਿੱਤਾ ਜਾਵੇਗਾ 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904