ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੜਕਾਂ 'ਤੇ ਉੱਤਰੇ ਹਨ। ਅਜਿਹੇ 'ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਆਹਮੋ-ਸਾਹਮਣੇ ਆ ਗਏ ਹਨ। ਸ਼ਨੀਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਹ ਖੱਟਰ ਨਾਲ ਉਦੋਂ ਤਕ ਗੱਲ ਨਹੀਂ ਕਰਨਗੇ ਜਦੋਂ ਤਕ ਉਹ ਕਿਸਾਨਾਂ 'ਤੇ ਕੀਤੇ ਗਏ ਤਸ਼ੱਦਦ ਲਈ ਮਾਫੀ ਨਹੀਂ ਮੰਗ ਲੈਂਦੇ।
ਅਮਰਿੰਦਰ ਸਿੰਘ ਨੇ ਕਿਹਾ, 'ਖੱਟਰ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਮੈਨੂੰ ਫੋਨ ਕੀਤਾ ਤੇ ਮੈਂ ਗੱਲ ਨਹੀਂ ਕੀਤੀ। ਪਰ ਹੁਣ ਜੋ ਵਿਵਹਾਰ ਉਨ੍ਹਾਂ ਮੇਰੇ ਕਿਸਾਨਾਂ ਦੇ ਨਾਲ ਕੀਤਾ, ਉਸ ਤੋਂ ਬਾਅਦ ਮੈਂ ਖੱਟਰ ਸਰਕਾਰ ਨਾਲ ਗੱਲ ਨਹੀਂ ਕਰਨਾ ਚਾਹੂੰਗਾ, ਚਾਹੇ ਉਹ ਮੈਨੂੰ ਦਸ ਵਾਰ ਹੀ ਫੋਨ ਕਿਉਂ ਨਾ ਕਰਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, 'ਖੱਟਰ ਜਦੋਂ ਤਕ ਕਿਸਾਨਾਂ ਨਾਲ ਕੀਤੇ ਤਸ਼ੱਦਦ 'ਤੇ ਮਾਫੀ ਨਹੀਂ ਮੰਗਦੇ ਮੈਂ ਉਨ੍ਹਾਂ ਨਾਲ ਗੱਲ ਨਹੀਂ ਕਰੂੰਗਾਂ।'
ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਇਲਜ਼ਾਮ ਲਾਇਆ ਕਿ ਉਹ ਵਾਰ-ਵਾਰ ਅਮਰਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਰੈਸਪੌਂਸ ਨਹੀਂ ਦਿੱਤਾ। ਅਮਰਿੰਦਰ ਸਿੰਘ ਨੇ ਕਿਹਾ ਕਿ ਮਨੋਹਰ ਲਾਲ ਨੇ ਮੇਰੇ ਉੱਪਰ ਬੇਬੁਨਿਆਦ ਇਲਜ਼ਾਮ ਲਾਏ। ਉਨ੍ਹਾਂ ਮੇਰੇ 'ਤੇ ਇਲਜ਼ਾਮ ਲਾਏ ਕਿ ਮੈਂ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਭੜਕਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਵਾਦੀ ਹਾਂ। ਸਰਹੱਦ ਨਾਲ ਲੱਗੇ ਇਕ ਸੂਬੇ ਦਾ ਮੁੱਖ ਮੰਤਰੀ ਹਾਂ ਤੇ ਮੈਂ ਕਦੇ ਅਜਿਹਾ ਕੁਝ ਨਹੀਂ ਕਰੂੰਗਾ ਜਿਸ ਨਾਲ ਲਾਅ ਐਂਡ ਆਰਡਰ ਸਮੱਸਿਆ ਪੈਦਾ ਹੋ ਜਾਵੇ।
Big Breaking | ਕਿਸਾਨਾਂ ਦੇ ਰੋਹ ਅੱਗੇ ਝੁਕੀ ਕੇਂਦਰ ਸਰਕਾਰ, Amit Shah ਦਾ ਵੱਡਾ ਬਿਆਨਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ