ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਤੇ ਦਿੱਲੀ ਚੋਣਾਂ ਲਈ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਸਟਾਰ ਪ੍ਰਚਾਰਕ ਵਜੋਂ ਦਿੱਲੀ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਦਿਨ ਸਿਰਫ਼ ਦੋ ਜਨ ਸਭਾਵਾਂ ਕਰ, ਚੋਣ ਪ੍ਰਚਾਰ ਲਈ ਅਗਲੇ ਸਾਰੇ ਪ੍ਰੋਗਰਾਮ ਰੱਦ ਕੀਤੇ ਜਾਣ 'ਤੇ ਕਰਾਰਾ ਤਨਜ਼ ਕੱਸਿਆ ਹੈ।
ਬੁੱਧਵਾਰ ਨੂੰ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚੋਣਾਂ 'ਚ ਕਾਂਗਰਸ ਤਸੱਲੀਬਖ਼ਸ਼ ਹਾਰ ਕਬੂਲ ਕਰ ਚੁੱਕੀ ਹੈ। ਦਿੱਲੀ ਦੀ ਜਨਤਾ ਤੇ ਮੀਡੀਆ ਵੱਲੋਂ ਚੋਣ ਚਰਚਾ ਦੌਰਾਨ ਵੀ ਕਾਂਗਰਸ ਦਾ ਨਾਂ ਤੱਕ ਨਹੀਂ ਲਿਆ ਜਾ ਰਿਹਾ। ਇਹੋ ਵਜ੍ਹਾ ਹੈ ਕਿ ਆਪਣੇ ਭਾਰੀ ਲਾਮਲਸ਼ਕਰ ਨਾਲ ਚੋਣ ਪ੍ਰਚਾਰ 'ਤੇ ਦਿੱਲੀ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਬੇਹੱਦ ਫਿੱਕੀਆਂ ਜਨ ਸਭਾਵਾਂ ਦੌਰਾਨ ਕਾਂਗਰਸ ਦੀ ਦੁਰਗਤੀ ਮਾਪਦੇ ਹੋਏ ਕੈਪਟਨ ਨੇ ਆਪਣੇ ਅਗਲੇ ਸਾਰੇ ਚੋਣ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ।
ਮਾਨ ਨੇ ਕਿਹਾ, ''ਜਿਵੇਂ ਦਿੱਲੀ 'ਚ 'ਆਪ' ਦੀ ਹਨੇਰੀ ਨੇ ਕਾਂਗਰਸ ਦੇ ਕੈਪਟਨ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਹੈ, ਉਸੇ ਤਰ੍ਹਾਂ 2022 'ਚ ਪੰਜਾਬ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਕਾਂਗਰਸ ਸਮੇਤ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਚੋਣ ਦੰਗਲ ਦੇ ਵਿੱਚ-ਵਿਚਾਲੇ ਹੀ ਹਥਿਆਰ ਸੁੱਟਣ ਲਈ ਮਜਬੂਰ ਕਰ ਦੇਵੇਗੀ।
ਮਾਨ ਨੇ ਆਪਣੇ ਸੰਬੋਧਨਾਂ ਦੌਰਾਨ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਫ਼ਰਤ ਤੇ ਫ਼ਿਰਕੂ ਦਾਅ ਖੇਡ ਰਹੀ ਭਾਜਪਾ ਨੂੰ ਕਰਾਰੀ ਹਾਰ ਦੇਣ ਲਈ ਦਿੱਲੀ ਦੇ ਕਾਂਗਰਸੀ ਕਾਂਗਰਸ ਨੂੰ ਆਪਣਾ ਵੋਟ ਪਾ ਕੇ ਵੋਟ ਖ਼ਰਾਬ ਨਾ ਕਰਨ ਤੇ ਕੇਜਰੀਵਾਲ ਦੇ ਅਗਾਂਹਵਧੂ ਜਨ ਹਿਤੈਸ਼ੀ ਤੇ ਵਿਕਾਸ ਮੁਖੀ ਮਾਡਲ 'ਤੇ ਮੋਹਰ ਲਗਾਉਣ।
ਕੈਪਟਨ ਨੇ ਕਿਉਂ ਸੁੱਟੇ ਦਿੱਲੀ 'ਚ ਹਥਿਆਰ? ਭਗਵੰਤ ਮਾਨ ਨੇ ਦੱਸਿਆ ਇਹ ਰਾਜ਼
ਏਬੀਪੀ ਸਾਂਝਾ
Updated at:
05 Feb 2020 06:41 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਤੇ ਦਿੱਲੀ ਚੋਣਾਂ ਲਈ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਸਟਾਰ ਪ੍ਰਚਾਰਕ ਵਜੋਂ ਦਿੱਲੀ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਦਿਨ ਸਿਰਫ਼ ਦੋ ਜਨ ਸਭਾਵਾਂ ਕਰ, ਚੋਣ ਪ੍ਰਚਾਰ ਲਈ ਅਗਲੇ ਸਾਰੇ ਪ੍ਰੋਗਰਾਮ ਰੱਦ ਕੀਤੇ ਜਾਣ 'ਤੇ ਕਰਾਰਾ ਤਨਜ਼ ਕੱਸਿਆ ਹੈ।
- - - - - - - - - Advertisement - - - - - - - - -