ਚੰਡੀਗੜ੍ਹ: ਇਹ ਜਾਣਕਾਰੀ ਉਨ੍ਹਾਂ ਵਪਾਰੀਆਂ ਲਈ ਹੈ, ਜੋ ਸਾਮਾਨ ਦੀ ਖਰੀਦ 'ਤੇ ਗਾਹਕਾਂ ਨੂੰ ਬਿੱਲ ਨਹੀਂ ਦਿੰਦੇ। ਹੁਣ ਅਜਿਹੇ ਵਪਾਰੀਆਂ ਦੀ ਪਛਾਣ ਕਰਨ ਲਈ ਮਾਲ ਤੇ ਸੇਵਾਵਾਂ ਟੈਕਸ ਵਿਭਾਗ ਸ਼ਹਿਰ ਦੀਆਂ ਦੁਕਾਨਾਂ ਤੋਂ ਗੁਪਤ ਖਰੀਦਦਾਰੀ ਕਰਵਾਏਗਾ। ਇੱਕ ਵਾਰੀ ਫੜੇ ਜਾਣ 'ਤੇ ਵਿਭਾਗ ਚੇਤਾਵਨੀ ਦੇ ਕੇ ਛੱਡ ਦੇਵੇਗਾ। ਇਸ ਤੋਂ ਬਾਅਦ ਜੇਕਰ ਵਪਾਰੀ ਨੇ ਬਿੱਲ ਨਹੀਂ ਦਿੱਤਾ ਤਾਂ 25 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ।


ਦੱਸ ਦਈਏ ਕਿ ਚੰਡੀਗੜ੍ਹ ਜੀਐਸਟੀ ਰਿਟਰਨ 'ਚ ਪੂਰੇ ਦੇਸ਼ 'ਚ ਅੱਗੇ ਹੈ। ਹੁਣ ਮਾਲੀਆ ਭੰਡਾਰ 'ਚ ਹੋਰਨਾਂ ਸੂਬਿਆਂ ਨੂੰ ਪਿੱਛੇ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ 21 ਜਨਵਰੀ ਨੂੰ ਸਟੇਟ ਗੈਸਟ ਹਾਊਸ ਵਿਖੇ ਮਾਲ ਤੇ ਸੇਵਾਵਾਂ ਟੈਕਸ ਵਿਭਾਗ ਦੇ ਸਕੱਤਰ ਅਜੈ ਕੁਮਾਰ ਸਿਨਹਾ ਨੇ 'ਆਪਣਾ ਬਿੱਲ ਲੈਣਾ ਨਾ ਭੁੱਲੋ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।