Education Loan Information:
Calculate Education Loan EMIਸਿੱਖਿਆ ਬੋਰਡ 'ਚ ਭਰਤੀ: ਨਤੀਜਾ ਵੇਖਣ ਲਈ ਕਲਿਕ ਕਰੋ www.educationrecruitmentboard.com.
ਏਬੀਪੀ ਸਾਂਝਾ | 05 Feb 2020 01:26 PM (IST)
ਕੁਝ ਸਮਾਂ ਪਹਿਲਾਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ ਡੀਪੀਆਈ (ਆਰਟ ਐਂਡ ਕ੍ਰਾਫਟ ਤੇ ਹੋਮ ਸਾਇੰਸ) ਤੇ ਲੈਕਚਰਾਰ (ਫਿਜ਼ੀਕਲ ਐਜੂਕੇਸ਼ਨ) ਦੇ ਅਹੁਦਿਆਂ ਦੀ ਨਿਯੁਕਤੀ ਲਈ ਪ੍ਰੀਖਿਆ ਕਰਾਈ ਸੀ। ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਇਸ ਪ੍ਰੀਖਿਆ 'ਚ ਹਿੱਸਾ ਲਿਆ ਸੀ।
ਚੰਡੀਗੜ੍ਹ: ਕੁਝ ਸਮਾਂ ਪਹਿਲਾਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ ਡੀਪੀਆਈ (ਆਰਟ ਐਂਡ ਕ੍ਰਾਫਟ ਤੇ ਹੋਮ ਸਾਇੰਸ) ਤੇ ਲੈਕਚਰਾਰ (ਫਿਜ਼ੀਕਲ ਐਜੂਕੇਸ਼ਨ) ਦੇ ਅਹੁਦਿਆਂ ਦੀ ਨਿਯੁਕਤੀ ਲਈ ਪ੍ਰੀਖਿਆ ਕਰਾਈ ਸੀ। ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਇਸ ਪ੍ਰੀਖਿਆ 'ਚ ਹਿੱਸਾ ਲਿਆ ਸੀ। ਇਸ ਪ੍ਰੀਖਿਆ ਦੀ ਅੰਸਰ ਕੀਅ ਅਧਿਕਾਰਤ ਵੈਬਸਾਈਟ 'ਤੇ ਪ੍ਰਕਾਸ਼ਤ ਕੀਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ, ਉਹ ਆਪਣੇ ਉੱਤਰ ਮਿਲਾ ਸਕਦੇ ਹਨ। ਈਆਰਬੀ ਅੰਸਰ ਕੀਅ ਨੂੰ ਅਧਿਕਾਰਤ ਵੈੱਬਸਾਈਟ www.educationrecruitmentboard.com. 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਅੰਸਰ ਕੀਅ ਨੂੰ ਦੇਖਣ ਤੋਂ ਬਾਅਦ ਜੇਕਰ ਕੋਈ ਉਮੀਦਵਾਰ ਕਿਸੇ ਅੰਸਰ 'ਤੇ ਕੋਈ ਓਬਜੈਕਸ਼ਨ ਚੁੱਕਣਾ ਚਾਹੁੰਦਾ ਹੈ ਤਾਂ ਅਧਿਕਾਰਤ ਵੈਬਸਾਈਟ 'ਤੇ ਦਿੱਤੇ ਲਿੰਕ 'ਤੇ ਅਜਿਹਾ ਕਰ ਸਕਦਾ ਹੈ ਪਰ 5 ਫਰਵਰੀ, 2020 ਸ਼ਾਮ 5 ਵਜੇ ਤੱਕ ਹੀ ਓਬਜੈਕਸ਼ਨ ਚੁੱਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕੋਈ ਓਬਜੈਕਸ਼ਨ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹਾ ਕਰਨ ਲਈ ਤੁਹਾਨੂੰ ਰਜਿਸਟ੍ਰੇਸ਼ਨ ਆਈਡੀ, ਰੋਲ ਨੰਬਰ, ਨਾਂ ਤੇ ਮੋਬਾਈਲ ਨੰਬਰ ਦੇਣਾ ਹੋਵੇਗਾ।