ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਆਪਣਾ ਪਿਛਲਾ ਰਿਕਾਰਡ ਤੋੜੇਗੀ। ਭਗਵੰਤ ਮਾਨ ਨੇ ਕਿਹਾ ਕਿ 2020 'ਚ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹੈਟ੍ਰਿਕ ਉਪਰੰਤ 2022 'ਚ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਫ਼ਤਿਹ ਹਾਸਲ ਕਰੇਗੀ।
ਭਗਵੰਤ ਮਾਨ ਨੇ ਕਿਹਾ, ''ਦਿੱਲੀ ਚੋਣਾਂ ਦੇ ਮੌਜੂਦਾ ਮਾਹੌਲ ਤੋਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਇਨ੍ਹਾਂ 5 ਸਾਲਾਂ 'ਚ ਕੀਤੇ ਗਏ ਬੇਮਿਸਾਲ ਕੰਮਾਂ 'ਤੇ ਜਿੱਤ ਦੀ ਮੋਹਰ ਲਾ ਕੇ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾ ਚੁੱਕੀ ਹੈ। ਹੁਣ ਬੱਸ ਸਿਰਫ਼ ਰਸਮੀ ਐਲਾਨ ਬਾਕੀ ਹੈ, ਜੋ 8 ਫਰਵਰੀ ਨੂੰ ਵੋਟਾਂ ਪੈਣ ਉਪਰੰਤ ਡੰਕੇ ਦੀ ਚੋਟ ਨਾਲ ਹੋ ਜਾਵੇਗਾ।''
ਆਪਣੇ ਭਾਸਨ ਰਾਹੀਂ ਮਾਨ ਨੇ ਕਾਂਗਰਸ, ਅਕਾਲੀ ਦਲ (ਬਾਦਲ) ਤੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੂਰੀ ਦਿੱਲੀ 'ਚ ਕਾਂਗਰਸ ਕਿਤੇ ਨਜ਼ਰ ਹੀ ਨਹੀਂ ਆ ਰਹੀ। ਸ਼ਾਹੀ ਲਾਮ ਲਸ਼ਕਰ ਨਾਲ ਕੱਲ੍ਹ ਪਹਾੜਾਂ ਤੋਂ ਉੱਤਰ ਕੇ ਦਿੱਲੀ 'ਚ ਚੋਣ ਪ੍ਰਚਾਰ ਕਰਨ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਜਨਤਾ ਦੇ ਬਿਜਲੀ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਹੋਏ।
ਮਾਨ ਨੇ ਦੂਜੇ ਪਾਸੇ ਝਾੜੂ ਨੂੰ ਤੀਲਾ-ਤੀਲਾ ਕਹਿ ਕੇ ਭੰਡਣ ਵਾਲੇ ਬਾਦਲਾਂ ਨੂੰ ਕਿਹਾ ਕਿ ਉਨ੍ਹਾਂ ਦੀ ਤੱਕੜੀ ਖੱਖੜੀਆਂ ਵਾਂਗ ਖਿੱਲਰ ਚੁੱਕੀ ਹੈ ਜਿਸ ਕਰਕੇ ਦਿੱਲੀ 'ਚ ਕਾਂਗਰਸ ਅਤੇ ਬਾਦਲ ਲੱਭਿਆ ਨਜ਼ਰ ਨਹੀਂ ਆ ਰਹੇ।
ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੀ ਚੜ੍ਹਤ ਤੋਂ ਬੁਖਲਾ ਕੇ ਭਾਜਪਾ ਨਫ਼ਰਤ ਦਾ ਜ਼ਹਿਰ ਫੈਲਾ ਰਹੀ ਹੈ, ਪਰ ਦਿੱਲੀ ਦੇ ਸੂਝਵਾਨ ਲੋਕ ਭਾਜਪਾ ਦੀ ਹਰ ਫ਼ਿਰਕੂ ਚਾਲ ਦੀ ਨਾਲੋਂ-ਨਾਲ ਖੁੰਭ ਠੱਪ ਰਹੇ ਹਨ।
ਦਿੱਲੀ 'ਚ ਭਗਵੰਤ ਮਾਨ ਦਾ ਵੱਡਾ ਦਾਅਵਾ, ਪੰਜਾਬ ਫ਼ਤਿਹ ਦੀ ਤਿਆਰੀ
ਏਬੀਪੀ ਸਾਂਝਾ
Updated at:
04 Feb 2020 07:06 PM (IST)
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਆਪਣਾ ਪਿਛਲਾ ਰਿਕਾਰਡ ਤੋੜੇਗੀ। ਭਗਵੰਤ ਮਾਨ ਨੇ ਕਿਹਾ ਕਿ 2020 'ਚ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹੈਟ੍ਰਿਕ ਉਪਰੰਤ 2022 'ਚ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਫ਼ਤਿਹ ਹਾਸਲ ਕਰੇਗੀ।
- - - - - - - - - Advertisement - - - - - - - - -